ਵੱਧ ਰਹੇ ਸਾਈਬਰ ਅਪਰਾਧਾਂ ਸਬੰਧੀ ਹੋਇਆ ਵੱਡਾ ਖੁਲਾਸਾ

in #delhi2 years ago

ਪਹਿਲਾਂ ਬੱਚਿਆਂ ਨੇ ਸ਼ਰਾਰਤ ਵਿੱਚ ਲਾਰੈਂਸ ਰੋਡ ਦੇ ਡੀ ਏ ਵੀ ਪਬਲਿਕ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਸਪਰਿੰਗ ਡੇਲ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦੱਸ ਦਈਏ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਹ ਸ਼ਰਾਰਤ ਸਕੂਲ ਵਿਖੇ ਛੁੱਟੀ ਕਰਵਾਉਣ ਵਜੋਂ ਕੀਤੀ ਗਈ ਸੀ ।ਸ਼ਹਿਰ 'ਚ ਦਿਨ-ਬ-ਦਿਨ ਵੱਧ ਰਹੇ ਸਾਈਬਰ ਅਪਰਾਧ ਦੀਆਂ ਘਟਨਾਵਾਂ ਸਬੰਧੀ ਅੰਮ੍ਰਿਤਸਰ ਹਲਕਾ ਸਾਊਥ ਤੋਂ ਏ ਸੀ ਪੀ, ਸਾਈਬਰ ਅਪਰਾਧ ਸੈੱਲ ਦੇ ਇੰਚਾਰਜ ਅਤੇ ਆਈ ਪੀ ਐਸ ਮਨਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਵਿਦਿਆਰਥੀਆਂ ਵੱਲੋਂ ਕੀਤੀ ਗਈ ਸ਼ਰਾਰਤ ਨਿੰਦਣਯੋਗ ਹੈ ।