ਸਿਮਰਨਜੀਤ ਸਿੰਘ ਮਾਨ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦੈ : ਗਰੇਵਾਲ

in #delhi2 years ago

ਅੱਜ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਐਸਜੀਪੀਸੀ ਚੋਣਾਂ ਨਾ ਹੋਣ ਦਾ ਮੁੱਦਾ ਚੁੱਕਿਆ। ਐਸਜੀਪੀਸੀ ਚੋਣਾਂ ਨਾ ਹੋਣ ਪਿੱਛੇ ਉਨ੍ਹਾਂ ਭਾਜਪਾ ਅਤੇ ਆਰਐਸਐਸ ਦਾ ਹੱਥ ਦੱਸਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਚੋਣਾਂ ਛੇਤੀ ਕਰਵਾਈਆਂ ਜਾਣ।

ਭਾਜਪਾ ਆਗੂ ਨੇ ਸਿਮਰਨਜੀਤ ਸਿੰਘ ਮਾਨ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਨਾ ਰੂੜ ਸਿੰਘ ਸਿੱਖਾਂ ਦੇ ਸਭ ਤੋਂ ਵੱਡੇ ਗੱਦਾਰ ਸਨ। ਸਿਮਰਨਜੀਤ ਸਿੰਘ ਮਾਨ ਸਿੱਖਾਂ ਲਈ ਕਲੰਕ ਹੈ। ਇਹਨੂੰ ਵੇਖ ਕੇ ਸਿਰ ਝੁਕ ਜਾਂਦਾ ਹੈ ਅਤੇ ਸ਼ਰਮਸਾਰ ਹੋ ਜਾਂਦੇ ਹਨ। ਗਰੇਵਾਲ ਨੇ ਅੱਗੇ ਕਿਹਾ ਕਿ ਅਸੀਂ ਕਿਉਂ sgpc ਦੀ ਚੋਣਾਂ ਵਿੱਚ ਅੜਿੱਕਾ ਪਾਵਾਂਗੇ। ਕੋਰਟ ਤੋਂ ਸਮਾਂ ਮਿਲਿਆ ਹੈ। ਕੋਰਟ ਨੇ ਰੋਕ ਲਗਾਈ ਸੀ। ਮਾਨ ਨੂੰ ਆਪਣੇ ਬਿਆਨ ਉਤੇ ਮੁਆਫੀ ਮੰਗਣੀ ਚਾਹੀਦਾ ਹੈ।