ਬੀਮੇ ਦੀ 15 ਲੱਖ ਦੀ ਰਾਸ਼ੀ ਹੜੱਪਨ ਲਈ ਐਲ.ਆਈ .ਸੀ ਏਜੰਟ ਨੇ ਮਾਰ ਮੁਕਾਇਆ ਸਿਰ ਦਾ ਸਾਂਈ

in #punjab2 years ago

ਗੁਰਬੱਤ ਤੇ ਗਰੀਬੀ ਦੌਰਾਨ ਮਨੁੱਖ ਕਈ ਵਾਰ ਅਜਿਹਾ ਕਰ ਬੈਠਦਾ ਹੈ ਕਿ ਮਾੜਾ ਕੰਮ ਕਰਨ ਲੱਗਿਆ ਸਾਰੇ ਰਿਸ਼ਤੇ ਭੁੱਲ਼ ਜਾਂਦਾ ਹੈ ਅਤੇ ਅਜਿਹਾ ਹੀ ਇਕ ਮਾਮਲਾ ਥਾਣਾਂ ਤਰਸ਼ਿੱਕਾ ਦੇ ਪਿੰਡ ਡੇਹਰੀਵਾਲ ਦੇ ਇਕ ਕੁਲਵੰਤ ਸਿੰਘ ਨਾਮੀ ਵਿਆਕਤੀ ਦੇ ਹੋਏ ਅੰਨੇ ਕਤਲ ਦੀ ਗੁੱਥੀ ਪੁਲਿਸ ਵਲੋ ਸੁਲਝਾਅ ਲੈਣ ਤੋ ਬਾਅਦ ਸਾਹਮਣੇ ਆਇਆ ਕਿ ਕੁਲਵੰਤ ਸਿੰਘ ਨੂੰ ਕਿਸੇ ਹੋਰ ਨੇ ਨਹੀ ਸਗੋ ਉਸ ਦੀ ਬੀਮਾ ਏਜੰਟ ਪਤਨੀ ਵਲੋ ਉਸ ਦੇ ਕਰਾਏ 15 ਲੱਖ ਦੀ ਦੇ ਬੀਮੇ ਦੀ ਰਾਸ਼ੀ ਹੜੱਪਨ ਲਈ ਹੀ ਉਸਦਾ ਕਤਲ ਕਰ ਦਿੱਤਾ ਸੀ ਤਾਂ ਕਿ ਬੀਮਾਰ ਰਹਿੰਦੇ ਪਤੀ ਤੋ ਛੁਟਕਾਰਾ ਪਾ ਕੇ ਉਹ ਮਿਲਣ ਵਾਲੀ ਬੀਮਾ ਰਾਸ਼ੀ ਨਾਲ ਆਪਣੀ ਗਰੀਬੀ ਦੂਰ ਕਰ ਸਕੇ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਡੀ.ਐੱਸ,ਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ 5 ਮਈ ਨੂੰ ਸਵੇਰੇ ਮਨਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਬੁਲਾਰਾ, ਥਾਣਾ ਮੱਤੇਵਾਲ ਆਪਣੀ ਪਤਨੀ ਨਰਿੰਦਰ ਕੌਰ ਨਾਲ ਬਿਆਸ ਹਸਪਤਾਲ ਤੋਂ ਦਵਾਈ ਲੈਣ ਗਿਆ ਸੀ। ਇਸ ਤੋਂ ਬਾਅਦ ਉਸ ਦੀ ਖ਼ੂਨ ਨਾਲ ਲੱਥਪੱਥ ਲਾਸ਼ ਥਾਣਾ ਤਰਸਿੱਕਾ ਅਧੀਨ ਪੈਂਦੇ ਡੇਹਰੀਵਾਲ ਰੋਡ ‘ਤੇ ਮਿਲਿਆ ਸੀ। ਉਸ ਦੀ ਪਤਨੀ ਵੀ ਜ਼ਖਮੀ ਹਾਲਤ ‘ਚ ਪਾਈ ਗਈ ਸੀ। ਐੱਸਪੀ ਡੀ ਮਨੋਜ ਠਾਕੁਰ ਦੇ ਨਿਰਦੇਸ਼ਾਂ ‘ਤੇ ਫੋਰੈਂਸਿਕ ਸਾਇੰਸ ਤੇ ਆਧੁਨਿਕ ਤਕਨੀਕ ਨਾਲ ਕੀਤੀ ਜਾਂਚ ‘ਚ ਪਾਇਆ ਗਿਆ ਕਿ ਮਨਜੀਤ ਸਿੰਘ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸੀ। ਉਸ ਦੀ ਦਵਾਈ ਬਿਆਸ ਹਸਪਤਾਲ ਤੋਂ ਚੱਲ ਰਹੀ ਸੀ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਸੀ।ਇਸ ਕਾਰਨ ਪਤੀ-ਪਤਨੀ ‘ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਮਨਜੀਤ ਦੀ ਪਤਨੀ ਨੇ ਆਪਣੇ ਪਤੀ ਦਾ 15 ਲੱਖ ਰੁਪਏ ਦਾ ਬੀਮਾ ਕਰਵਾਇਆ ਸੀ। ਨੌਮਿਨੀ ਵੀ ਉਹ ਖ਼ੁਦ ਹੀ ਸੀ। ਬੀਤੀ 5 ਮਈ ਨੂੰ ਜਦੋਂ ਉਹ ਆਪਣੇ ਬਿਮਾਰ ਪਤੀ ਤੋਂ ਛੁਟਕਾਰਾ ਦਿਵਾਉਣ ਤੇ ਬੀਮੇ ਦੇ 15 ਲੱਖ ਰੁਪਏ ਹੜੱਪਣ ਲਈ ਦਵਾਈ ਲੈਣ ਬਿਆਸ ਹਸਪਤਾਲ ਜਾ ਰਹੀ ਸੀ ਤਾਂ ਰਸਤੇ ‘ਚ ਹੀ ਡੇਹਰੀਵਾਲ ਰੋਡ ‘ਤੇ ਮਨਜੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਗੁੰਮਰਾਹ ਕਰਨ ਲਈ ਕਤਲ ਦੀ ਘਟਨਾ ਨੂੰ ਲੁੱਟ ਦੀ ਘਟਨਾ ਦੱਸਿਆ ਗਿਆ ਸੀ।
ਥਾਣਾ ਤਰਸਿੱਕਾ ਦੇ ਐਸ.ਐਚ.ਓ ਦੀ ਅਗਵਾਈ ‘ਚ ਕਾਰਵਾਈ ਕਰਦੇ ਹੋਏ ਨਰਿੰਦਰ ਕੌਰ ਨੂੰ ਗਿ੍ਫ਼ਤਾਰ ਕਰ ਕੇ ਵਾਰਦਾਤ ‘ਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਤੇ ਮ੍ਰਿਤਕ ਦਾ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕਤਲ ਵਿੱਚ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸੀ।VideoCapture_20220523-222726.jpg