ਰਾਸ਼ਟਰਪਤੀ ਚੋਣ: NDA ਉਮੀਦਵਾਰ ਦਰੌਪਦੀ ਮੁਰਮੂ ਨੂੰ Z+ ਸੁਰੱਖਿਆ ਮਿਲੀ
ਐਨਡੀਏ ਵੱਲੋਂ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਅਗਲੇ ਹੀ ਦਿਨ ਦਰੌਪਦੀ ਮੁਰਮੂ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਹੁਣ ਕਬਾਇਲੀ ਨੇਤਾ ਅਤੇ ਝਾਰਖੰਡ ਦੇ ਸਾਬਕਾ ਰਾਜਪਾਲ ਮੁਰਮੂ ਦੀ ਸੁਰੱਖਿਆ 'ਚ CRPF ਦੇ ਕਮਾਂਡੋ 24 ਘੰਟੇ ਤਾਇਨਾਤ ਰਹਿਣਗੇ। ਬੁੱਧਵਾਰ ਨੂੰ ਮੁਰਮੂ ਓਡੀਸ਼ਾ ਦੇ ਇੱਕ ਸ਼ਿਵ ਮੰਦਰ ਵਿੱਚ ਗਏ ਅਤੇ ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੰਦਰ ਪਰਿਸਰ ਵਿੱਚ ਝਾੜੂ ਵੀ ਲਗਾਇਆ।