ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਨੇ ਪਿੰਡ ਦਕੋਹਾ ਪੱਤੀ ਸਰਕਾਰੀਆ ਦੇ ਵਾਸੀ

in #batala2 years ago

ਬਲਾਕ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਦਕੋਹਾ ਦੇ ਪੱਤੀ ਸਰਕਾਰੀਆ ਦੇ ਵਾਸੀ ਲੰਮੇ ਸਮੇਂ ਤੋਂ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਜਸਵੰਤ ਸਿੰਘ, ਪਰਮਜੀਤ ਸਿੰਘ, ਗੁਰਮੇਜ ਸਿੰਘ, ਹਰਬੰਸ ਸਿੰਘ, ਦਿਆਲ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਬਲਕਾਰ ਸਿੰਘ, ਬਲਵੰਤ ਸਿੰਘ, ਨਿਰਵੈਰ ਸਿੰਘ, ਲਖਬੀਰ ਸਿੰਘ, ਬਲਜੀਤ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ , ਸੁਖਵਿੰਦਰ ਕੋਰ, ਗੁਰਮੀਤ ਕੌਰ, ਬਲਵਿੰਦਰ ਕੌਰ, ਦਲਬੀਰ ਕੌਰ, ਪ੍ਰਰੀਤਮ ਕੌਰ, ਗੁਰਪ੍ਰਰੀਤ ਕੌਰ ਆਦਿ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਗਲੀ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗੰਦਾ ਪਾਣੀ ਗਲੀ ਗਲੀ ਵਿਚ ਹੀ ਖੜਾ ਰਹਿੰਦਾ ਹੈ, ਜਿਸ ਕਰਕੇ ਗਲੀ ਵਿਚ ਲੰਘਣਾ ਬਹੁਤ ਅੌਖਾ ਹੋ ਜਾਂਦਾ ਹੈ। ਉਨਾਂ੍ਹ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਸਾਡੇ ਘਰਾਂ ਵਿੱਚ ਵੜ ਜਾਂਦਾ ਹੈ। ਉਨਾਂ੍ਹ ਕਿਹਾ ਕਿ ਪਹਿਲਾਂ ਸਾਡੀ ਗਲੀ ਦਾ ਪਾਣੀ ਸੜਕ ਦੇ ਰਸਤੇ ਨਾਲੀ ਰਾਹੀਂ ਛੱਪੜ ਵਿੱਚ ਜਾਂਦਾ ਸੀ, ਪਰ ਲੰਮੇ ਸਮੇਂ ਤੋਂ ਕਿਸੇ ਵਿਅਕਤੀ ਵੱਲੋਂ ਮਿੱਟੀ ਨਾਲ ਪਾਣੀ ਦੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਪਾਣੀ ਗਲੀ ਵਿਚ ਹੀ ਖੜਾ ਰਹਿੰਦਾ ਹੈ। ਉਨਾਂ੍ਹ ਕਿਹਾ ਕਿ ਇਸ ਸਬੰਧੀ ਸਰਪੰਚ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ, ਪਰ ਸਰਪੰਚ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸਰਪੰਚ ਨੇ ਸਾਨੂੰ ਕਿਹਾ ਕਿ ਜਿਸ ਨੇ ਗਲੀ ਦਾ ਪਾਣੀ ਰੋਕਿਆ ਹੈ ਉਸ ਨੂੰ ਮਿਲੋ। ਉਨਾਂ੍ਹ ਕਿਹਾ ਕਿ ਪਿੰਡ ਦੇ ਸਰਪੰਚ ਨੇ ਅੱਜ ਤੱਕ ਸਾਡੀ ਗਲੀ ਵਿਚ ਕੋਈ ਵਿਕਾਸ ਦਾ ਕੰਮ ਨਹੀਂ ਕਰਵਾਇਆ ਗਿਆ। ਉਨਾਂ੍ਹ ਕਿਹਾ ਕਿ ਅਸੀਂ ਗਲੀ ਵਾਲੇ ਇੱਕਲੇ ਹੋ ਕੇ ਉਸ ਵਿਅਕਤੀ ਨੂੰ ਮਿਲੇ ਸੀ, ਜਿਸ ਨੇ ਗਲੀ ਦਾ ਪਾਣੀ ਡੱਕਿਆ ਹੈ, ਪਰ ਉਹ ਕਹਿੰਦਾ ਹੈ ਇਸ ਸਬੰਧੀ ਤੁਸੀਂ ਪਟਵਾਰੀ ਨੂੰ ਮਿਲੋ। ਉਨਾਂ੍ਹ ਕਿਹਾ ਕਿ ਉਹ ਇਸ ਸਬੰਧੀ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਵੀ ਮਿਲਕੇ ਇਸ ਮਸਲੇ ਸਬੰਧੀ ਜਾਣੂ ਕਰਵਾਇਆ ਹੈ ਅਤੇ ਉਨਾਂ੍ਹ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕੱਢ ਦਿੱਤਾ ਜਾਵੇਗਾ। ਉਨਾਂ੍ਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਗਲੀ ਵਿਚ ਇਕੱਠੇ ਹੋਏ ਗੰਦੇ ਪਾਣੀ ਦਾ ਹੱਲ ਕਰਕੇ ਸਾਨੂੰ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਿਵਾਈ ਜਾਵੇ23_05_2022-23btl_24_23052022_670-c-2_m.jpg