ਜੀਐਸਟੀ ਵਿਭਾਗ ਵੱਲੋਂ ਸ਼ਹਿਰ ਦੇ ਪ੍ਰਸਿੱਧ ਕੱਪੜਾ ਵਪਾਰੀ ਦੇ ਸ਼ੋਅ ਰੂਮ 'ਤੇ ਛਾਪੇਮਾਰੀ

in #batala2 years ago

ਸ਼ਹਿਰ ਦੇ ਪ੍ਰਸਿੱਧ ਕੱਪੜਾ ਵਪਾਰੀ ਸੰਤ ਕਲਾਥ ਹਾਉਸ 'ਤੇ ਮੰਗਲਵਾਰ ਨੂੰ ਅਚਾਨਕ ਜੀਐਸਟੀ ਵਿਭਾਗ ਦੀ ਰੇਡ ਪਈ। ਇਸ ਟੀਮ ਨੇ ਸਥਾਨਕ ਮੇਨ ਬਾਜਾਰ ਸਥਿਤ ਸੰਤ ਕਲਾਥ ਹਾਉਸ ਦੇ ਸ਼ੋਅ ਰੂਮ 'ਤੇ ਦਬਿਸ਼ ਕੀਤੀ। ਟੀਮ ਦੇ ਆਉਂਦੇ ਹੀ ਗ੍ਰਾਹਕਾਂ ਨੂੰ ਬਾਹਰ ਜਾਣ ਲਈ ਬੋਲ ਦਿੱਤਾ ਅਤੇ ਰੂਮ ਦੇ ਮਾਲਕਾਂ ਅਤੇ ਕਰਿੰਦਿਆਂ ਤੋਂ ਵੀ ਪੁੱਛਗਿਛ ਕੀਤੀ। ਟੀਮ ਵੱਲੋਂ ਸਾਰੇ ਰਿਕਾਰਡ ਦੀ ਜਾਂਚ ਕਰਨ ਦੇ ਬਾਅਰ ਸ਼ੋਅ ਰੂਮ ਵਿਚ ਸਾਰੇ ਮਾਲ ਦੀ ਗਿਣਤੀ ਵੀ ਕੀਤੀ ਗਈ। ਦੁਕਾਨ ਮਾਲਿਕ ਸਮੀਰ ਅਬਰੋਲ ਨੇ ਆਪਣੇ ਸ਼ੋਅ ਰੂਪ ਵਿਚ ਜੀਐਸਟੀ ਦੀ ਰੇਡ ਹੋਣ ਸਬੰਧੀ ਪੁਸ਼ਟੀ ਕੀਤੀ ਗਈ। ਫਿਲਹਾਲ ਉਨਾਂ੍ਹ ਦਾ ਦਾਅਵਾ ਹੈ ਕਿ ਉਨਾਂ੍ਹ ਦਾ ਸਾਰਾ ਰਿਕਾਰਡ ਹੋਣ ਦੇ ਚਲਦਿਆਂ ਟੀਮ ਨੂੰ ਕੁੱਝ ਵੀ ਨਿਯਮਾਂ ਦੇ ਖਿਲਾਫ ਨਹੀਂ ਮਿਲਿਆ। ਜਦਕਿ ਕਾਰਵਾਈ ਲਈ ਮੌਕੇ 'ਤੇ ਪਹੁੰਚੀ ਟੀਮ ਦੇ ਮੈਂਬਰਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਬਜ਼ਾਰ ਵਿੱਚ ਪੂਰਾ ਦਿਨ ਚਰਚਾ ਜੀਐਸਟੀ ਟੀਮ ਸਵੇਰੇ 11 ਵਜੇ ਦੇ ਕਰੀਬ ਸੰਤ ਸ਼ੋਅ ਰੂਮ ਪਹੁੰਚੀ। ਟੀਮ ਦੀ ਜਾਂਚ ਕਰੀਬ 6 ਤੋਂ 7 ਘੰਟੇ ਤੱਕ ਚੱਲੀ। ਇਸ ਦੌਰਾਨ ਇਹ ਗੱਲ ਪੂਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਤੋਂ ਪਹਿਲਾਂ ਦੁਕਾਨਦਾਰਾਂ ਵਿੱਚ ਚਰਚਾ ਸੀ ਕਿ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜਿਸ ਕਾਰਨ ਇਕ ਟੀਮ ਉਨਾਂ੍ਹ ਦੇ ਘਰ ਵੀ ਜਾਵੇਗੀ। ਪਰ ਜਦੋਂ ਟੀਮ ਵੱਲੋਂ ਦੁਕਾਨ 'ਤੇ ਹੀ ਚੈਕਿੰਗ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਜਾਂਚ ਟੀਮ ਨੇ ਜੀਐਸਟੀ ਦੀ ਹੈ।24_05_2022-24grp_29_24052022_398-c-2_m.jpg