ਭਾਰਤੀ ਟੀਮ ਦੇ ਟੀ ਟਵੰਟੀ ਲਈ ਕ੍ਰਿਕਟ ਖਿਡਾਰੀ ਅਰਸ਼ਦੀਪ ਦਾ ਰੰਗੜ ਨੰਗਲ ਪਹੁੰਚਣ 'ਤੇ ਭਰਵਾਂ ਸਵਾਗਤ

in #batala2 years ago

ਟੀ ਟਵੰਟੀ ਲਈ ਭਾਰਤੀ ਟੀਮ ਲਈ ਚੁਣੇ ਗਏ ਪੰਜਾਬ ਦੇ ਖਿਡਾਰੀ ਅਰਸ਼ਦੀਪ ਸਿੰਘ ਦਾ ਨਾਨਕਾ ਪਿੰਡ ਰੰਗੜ ਨੰਗਲ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਰਸ਼ਦੀਪ ਸਿੰਘ ਟੀ ਟਵੰਟੀ ਸਾਊਥ ਅਫਰੀਕਾ ਸੀਰੀਜ਼ ਲਈ ਭਾਰਤੀ ਟੀਮ 'ਚ ਤੇਜ਼ ਬਾਲਰ ਵਜੋਂ ਚੁਣਿਆ ਗਿਆ ਹੈ। ਕ੍ਰਿਕਟਰ ਅਰਸ਼ਦੀਪ ਸਿੰਘ ਆਈਪੀਐੱਲ 'ਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਖੇਡਦੇ ਆ ਰਹੇ ਹਨ ਅਤੇ ਉਨਾਂ੍ਹ ਦਾ ਪ੍ਰਦਰਸ਼ਨ ਬਹੁਤ ਵਧੀਆ ਰਹਿੰਦਾ ਹੈ, ਜਿਸ ਸਦਕਾ ਉਸ ਨੂੰ ਜੂਨ 'ਚ ਹੋਣ ਜਾ ਰਹੀ ਸਾਊਥ ਅਫ਼ਰੀਕਾ ਟੀ ਟਵੰਟੀ ਸੀਰੀਜ਼ 'ਚ ਭਾਰਤੀ ਟੀਮ ਲਈ ਚੁਣਿਆ ਗਿਆ ਹੈ। ਅਰਸ਼ਦੀਪ ਸਿੰਘ ਦਾ ਰੰਗੜ ਨੰਗਲ ਪਹੁੰਚਣ 'ਤੇ ਉਸ ਦੇ ਨਾਨਕੇ ਪਰਿਵਾਰ ਨੇ ਫੁੱਲਾਂ ਦਾ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਅਤੇ ਨਾਲ ਹੀ ਉਸ ਦੇ ਆਉਣ ਦੀ ਖੁਸ਼ੀ 'ਚ ਕੇਕ ਵੀ ਕੱਟਿਆ। ਕ੍ਰਿਕਟਰ ਅਰਸ਼ਦੀਪ ਸਿੰਘ ਦੇ ਨਾਲ ਉਨਾਂ੍ਹ ਦੀ ਮਾਤਾ ਬਲਜੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਵੀ ਮੌਜੂਦ ਸਨ। ਰੰਗੜ ਨੰਗਲ ਪਹੁੰਚਣ 'ਤੇ ਅਰਸ਼ਦੀਪ ਦੇ ਨਾਨਾ ਜੋਗਿੰਦਰ ਸਿੰਘ, ਮਾਮਾ ਲਵਪ੍ਰਰੀਤ ਸਿੰਘ ਨੇ ਸਮੁੱਚੇ ਪਰਿਵਾਰ ਸਮੇਤ ਢੋਲ ਢਮੱਕਿਆਂ ਨਾਲ ਅਰਸ਼ਦੀਪ ਦਾ ਸਵਾਗਤ ਕੀਤਾ। ਅਰਸ਼ਦੀਪ ਸਿੰਘ ਦੇ ਮਾਮਾ ਲਵਪ੍ਰਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਨਾਂ੍ਹ ਨੂੰ ਬਹੁਤ ਖੁਸ਼ੀ ਹੈ ਕਿ ਉਨਾਂ੍ਹ ਦਾ ਭਾਣਜਾ ਭਾਰਤੀ ਟੀਮ ਲਈ ਚੁਣਿਆ ਗਿਆ ਹੈ। ਕੰਵਰਦੀਪ ਸਿੰਘ ਨੇ ਦੱਸਿਆ ਕਿ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਵੀ ਕ੍ਰਿਕਟ ਦਾ ਸ਼ੌਂਕ ਰੱਖਦੇ ਰਹੇ ਹਨ ਅਤੇ ਅਰਸ਼ਦੀਪ ਦਾ ਬਚਪਨ ਵੀ ਰੰਗੜ ਨੰਗਲ 'ਚ ਹੀ ਬਤੀਤ ਹੋਇਆ ਹੈ ਅਤੇ ਉਸਨੇ ਇੱਥੇ ਹੀ ਕ੍ਰਿਕਟ ਦੀਆਂ ਮੁੱਢਲੀਆਂ ਪਗਡੰਡੀਆਂ ਪਾਰ ਕੀਤੀਆਂ ਹਨ। ਕ੍ਰਿਕਟਰ ਅਰਸ਼ਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਆਪਣੇ ਪਿੰਡ ਨਾਨਕੇ ਆਇਆ ਹੈ। ਅਰਸ਼ਦੀਪ ਸਿੰਘ ਦਾ ਰੰਗੜ ਨੰਗਲ ਪਹੁੰਚਦੇ ਉਸਦੇ ਨਾਨਕੇ ਸਿੱਧੂ ਪਰਿਵਾਰ ਨੇ ਪਿੰਡ ਵਾਸੀਆਂ ਸਮੇਤ ਭਰਵਾਂ ਸਵਾਗਤ ਕਰਦਿਆਂ ਖ਼ੁਸ਼ੀ 'ਚ ਭੰਗੜੇ ਵੀ ਪਾਏ ਹਨ। ਇਸ ਮੌਕੇ ਨਾਨਾ ਜੋਗਿੰਦਰ ਸਿੰਘ, ਲਵਪ੍ਰਰੀਤ ਸਿੰਘ, ਗੁਰਦਿਆਲ ਸਿੰਘ, ਹਰਦਿਆਲ ਸਿੰਘ ,ਕੰਵਰਦੀਪ ਸਿੰਘ, ਸਰਬਜੀਤ ਸਿੰਘ ਸਿੱੱਧੂ, ਜਤਿੰਦਰਬੀਰ ਸਿੰਘ, ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਰੰਗੜ ਨੰਗਲ ਆਦਿ ਸਮੇਤ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।25_05_2022-25btl_31_25052022_670-c-2_m.jpg