ਆਪ' ਵਰਕਰਾਂ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਸਰਕਾਰ 'ਚ ਅਹਿਮ ਜ਼ਿੰਮੇਵਾਰੀ ਦੇਣ ਦੀ ਕੀਤੀ ਮੰਗ

in #batala2 years ago (edited)

23_05_2022-23btl_3_23052022_670-c-2_m.jpgਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਅਹਿਮ ਮੀਟਿੰਗ ਪਿੰਡ ਬੰਬ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਗੁਰਮੀਤ ਸਿੰਘ ਬੰਬ ਦੇ ਗ੍ਹਿ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਪਿੰਡ ਤੋਂ ਆਏ ਆਮ ਆਦਮੀ ਪਾਰਟੀ ਦੇ ਵਲੰਟੀਅਰਾ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਵਲੰਟੀਅਰਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਸਰਹੱਦੀ ਇਲਾਕਾ ਹੋਣ ਕਰਕੇ ਲੰਮੇ ਸਮੇਂ ਤੋਂ ਵੱਖ ਵੱਖ ਸਹੂਲਤਾਂ ਤੋਂ ਪਛੜਿਆ ਹੋਇਆ ਹੈ, ਉਨਾਂ੍ਹ ਆਖਿਆ ਕਿ ਭਾਵੇਂ ਕਿ ਪਿਛਲੀਆਂ ਸਰਕਾਰਾਂ ਵੇਲੇ ਰਵਾਇਤੀ ਪਾਰਟੀਆਂ ਦੇ ਲੀਡਰ ਹਲਕੇ ਅੰਦਰ ਵਿਕਾਸ ਕਾਰਜ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰਦੇ ਆ ਰਹੇ ਹਨ, ਪਰ ਹੋਇਆ ਇਸ ਦੇ ਉਲਟ ਹੀ ਹੈ। ਇਨਾਂ੍ਹ ਲੀਡਰਾਂ ਵੱਲੋਂ ਵਿਕਾਸ ਕਾਰਜ ਕਰਵਾਉਣ ਦੀ ਬਜਾਏ, ਆਮ ਲੋਕਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਹੀ ਵਰਤਿਆ ਗਿਆ। ਹਲਕੇ ਅੰਦਰ ਸਿਹਤ ਅਤੇ ਸਿੱਖਿਆ ਮੰਦਾ ਹਾਲ ਹੈ। ਇਨਾਂ੍ਹ ਲੀਡਰ ਵੱਲੋਂ ਸਰਕਾਰੀ ਸਕੂਲਾ ਨੂੰ ਸਿਰਫ਼ ਰੰਗ ਰੋਗਨ ਕਰਕੇ ਤੇ ਸਮਾਟ ਸਕੂਲ ਮਾਟੋ ਲਿਖਣ ਤੱਕ ਹੀ ਸੀਮਿਤ ਰੱਖਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਸਮੂਹ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੁੂੰ ਪੰਜਾਬ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਸੌਂਪਨੀ ਚਾਹੀਦੀ ਹੈ, ਕਿਉਂਕਿ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਦੇ ਦਿੱਗਜ ਲੀਡਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸ਼ੋ੍ਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਨੂੰ ਕਾਂਟੇਦਾਰ ਟੱਕਰ ਦੇ ਕੇ ਹਲਕਾ ਡੇਰਾ ਬਾਬਾ ਨਾਨਕ 'ਚੋਂ ਪਹਿਲੀ ਵਾਰ ਚੋਣ ਲੜ੍ਹ ਕੇ 32000 ਵੋਟਾਂ ਹਾਸਲ ਕੀਤੀਆਂ ਸਨ। ਇਸ ਮੌਕੇ ਮੇਜਰ ਸਿੰਘ ਰਾਜਕੇ, ਰਮਨਦੀਪ ਕੌਰ ਬੰਬ, ਮਨਦੀਪ ਸਿੰਘ ਗਿੱਲਾਂਵਾਲੀ, ਬਲਜੀਤ ਸਿੰਘ ਬੰਬ, ਪਲਵਿੰਦਰ ਸਿੰਘ ਬੰਬ, ਜਗਦੀਸ਼ ਸਿੰਘ ਰਾਜੇਕੇ, ਅਮਨਦੀਪ ਸਿੰਘ ਬੇਦੀ ਮੋਹਲੋਵਾਲੀ, ਜਤਿੰਦਰ ਸਿੰਘ ਮੋਹਲੋਵਾਲੀ, ਨਿਸ਼ਾਨ ਸਿੰਘ ਬੰਬ, ਕਾਬਲ ਸਿੰਘ ਦੇਹੜ ਆਦਿ ਹਾਜ਼ਰ ਸਨ।