ਕੱਲ੍ਹ ਆਵੇਗੀ Volvo ਦੀ ਨਵੀਂ ਕਾਰ, ਇਹਨਾਂ ਲਗਜ਼ਰੀ ਗੱਡੀਆਂ ਨਾਲ ਹੋਵੇਗਾ ਮੁਕਾਬਲਾ

in #punjab2 years ago

ਲਗਜ਼ਰੀ ਕਾਰਾਂ ਦੀ ਗੱਲ ਕਰੀਏ ਤਾਂ Volvo ਦਾ ਨਾਮ ਕਿਵੇਂ ਛੱਡ ਸਕਦੇ ਹਾਂ। ਵੋਲਵੋ ਚੀਨ ਦੀ ਇੱਕ ਬਹੁਤ ਵੱਡੀ ਆਟੋਮੋਬਾਈਲ ਕੰਪਨੀ ਹੈ ਜੋ ਪੂਰੀ ਦੁਨੀਆਂ ਵਿੱਚ ਆਪਣੀਆਂ ਕਾਰਾਂ ਵੇਚਦੀ ਹੈ। ਬੇਸ਼ਕ ਲੋਕ ਮਰਸਡੀਜ਼ ਅਤੇ ਔਡੀ ਨੂੰ ਹੀ ਲਗਜ਼ਰੀ ਕਾਰ ਮੰਨਦੇ ਹਨ ਪਰ ਵੋਲੋਵੋ ਇੱਕ ਅਜਿਹਾ ਨਾਮ ਹੈ ਜਿਸਦੀ ਆਪਣੀ ਪਹਿਚਾਣ ਹੈ ਅਤੇ ਵੋਲਵੋ ਕੱਲ੍ਹ ਭਾਰਤ ਵਿੱਚ XC40 SUV ਫੇਸਲਿਫਟ ਮਾਡਲ ਲਾਂਚ ਕਰਨ ਜਾ ਰਹੀ ਹੈ।

ਇਸ ਵਿੱਚ ਮਾਈਲਡ-ਹਾਈਬ੍ਰਿਡ ਟੈਕਨਾਲੋਜੀ ਤੋਂ ਇਲਾਵਾ ਬਾਹਰੀ ਬਦਲਾਅ, ਹੋਰ ਕਲਰ ਆਪਸ਼ਨ ਅਤੇ ਹੋਰ ਕਾਸਮੈਟਿਕ ਬਦਲਾਅ ਵੀ ਦੇਖਣ ਨੂੰ ਮਿਲਣਗੇ। ਜੇਕਰ ਇਸਦੇ ਬਾਹਰੀ ਰੂਪ ਦੀ ਗੱਲ ਕਰੀਏ ਤਾਂ ਇਸ ਮਾਡਲ ਨੂੰ ਸ਼ਾਰਪ ਹੈੱਡਲੈਂਪਸ ਅਤੇ ਰਿਪ੍ਰੋਫਾਈਲਡ ਫਰੰਟ ਬੰਪਰ ਮਿਲੇਗਾ। ਇਹ ਮਾਡਲ ਵੀ ਇਸ ਸਾਲ ਦੇ ਸ਼ੁਰੂ ਵਿੱਚ ਲਾਂਚ ਹੋਏ ਇਲੈਕਟ੍ਰਿਕ XC40 ਰੀਚਾਰਜ ਵਰਗਾ ਹੀ ਹੋਵੇਗਾ।ਇਹਨਾਂ ਤੋਂ ਇਲਾਵਾ ਇਸ ਮਾਡਲ ਵਿੱਚ ਇੱਕ ਨਵਾਂ 197hp, 2.0-ਲੀਟਰ ਟਰਬੋ ਪੈਟਰੋਲ ਮਾਈਲਡ ਹਾਈਬ੍ਰਿਡ ਇੰਜਣ ਹੋ ਸਕਦਾ ਹੈ।

ਔਨਲਾਈਨ ਮਿਲੀ ਜਾਣਕਾਰੀ ਮੁਤਾਬਿਕ Volvo XC40 ਫੇਸਲਿਫਟ 'ਚ ਸ਼ਾਰਪ LED ਹੈੱਡਲੈਂਪਸ, ਟਵੀਕਡ ਬੰਪਰ, ਫ੍ਰੇਮਲੇਸ-ਗਰਿਲ, 12.3-ਇੰਚ ਦੀ ਸੈਕਿੰਡ-ਜਨਰੇਸ਼ਨ ਡਰਾਈਵਰ ਡਿਸਪਲੇ, ਕ੍ਰਿਸਟਲ ਗੀਅਰ ਨੌਬ, ਫਰੰਟ 'ਤੇ ਦੋ ਟਾਈਪ-ਸੀ ਪੋਰਟਸ ਮਿਲਣਗੇ।

ਵੋਲਵੋ XC40 ਵਿੱਚ ਇੱਕ ਏਅਰ-ਪਿਊਰੀਫਾਇਰ, ਕ੍ਰਾਸ-ਟ੍ਰੈਫਿਕ ਅਲਰਟ ਦੇ ਨਾਲ ਬਲਾਇੰਡ ਸਪਾਟ ਇਨਫਰਮੇਸ਼ਨ ਸਿਸਟਮ (BLIS), AQI ਮੀਟਰ ਦੇ ਨਾਲ ਐਕਟਿਵ ਸ਼ੋਰ ਕੰਟਰੋਲ ਮਲਟੀ-ਫਿਲਟਰ, ਆਟੋ-ਡਿਮਿੰਗ ORVM, ਚੈਸੀ ਲਈ ਟੂਰਿੰਗ ਟਿਊਨ ਅਤੇ ਵਾਇਰਡ ਐਪਲ ਕਾਰਪਲੇ ਵੀ ਮਿਲੇਗਾ। SUV ਵਿੱਚ ਨਵੇਂ 18-ਇੰਚ ਅਲੌਏ ਵ੍ਹੀਲਜ਼ ਮਿਲਣਗੇ।Capture-40.jpgCapture-40.jpg