ਮਾਈਗ੍ਰੇਨ ਹੋਣ ''ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਤੁਰੰਤ ਰਾਹਤ ਪਾਉਣ ਲਈ ਅਪਣਾਓ ਇਹ ਨੁਕਤੇ

in #healthy2 years ago

ਨਵੀਂ ਦਿੱਲੀ- ਭੱਜਦੌੜ ਅਤੇ ਤਣਾਅ ਨਾਲ ਭਰੀ ਇਸ ਅਜੌਕੀ ਜ਼ਿੰਦਗੀ 'ਚ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪਰੇਸ਼ਾਨੀ ਵਾਰ-ਵਾਰ ਹੋਣ 'ਤੇ ਮਾਈਗ੍ਰੇਨ ਦਾ ਰੂਪ ਧਾਰ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ 'ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ 'ਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਹੁੰਦਾ ਰਹਿੰਦਾ ਹੈ। ਜਿਵੇਂ ਤੁਸੀਂ ਇੱਕੋ ਜਿਹੇ ਹਾਲਤ 'ਚ ਇੱਕਦਮ ਤਣਾਅ ਭਰੇ ਮਾਹੌਲ 'ਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਅਜਿਹਾ ਹੋਣ 'ਤੇ ਤੁਸੀਂ ਮਾਈਗ੍ਰੇਨ ਦਾ ਸ਼ਿਕਾਰ ਹੋ ਰਹੇ ਹੋ। ਦਰਦ ਹੋਣ ’ਤੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਦਵਾਈ ਨਾ ਖਾਓ, ਸਗੋਂ ਦਵਾਈ ਲੈਣ ਤੋਂ ਪਹਿਲਾਂ ਡਾਕਟਰੀ ਜਾਂਚ ਕਰਵਾਓ। ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹੇਠ ਲਿਖੇ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ....
ਮਾਈਗ੍ਰੇਨ ਦੇ ਕਾਰਨ
. ਹਾਈ ਬਲੱਡ ਪ੍ਰੈਸ਼ਰ
. ਜ਼ਿਆਦਾ ਤਣਾਅ
. ਨੀਂਦ ਪੂਰੀ ਨਾ ਹੋਣਾਮਾਈਗ੍ਰੇਨ ਦੇ ਲੱਛਣ
. ਭੁੱਖ ਘੱਟ ਲੱਗਣਾ
. ਪਸੀਨਾ ਜ਼ਿਆਦਾ ਆਉਣਾ
. ਕਮਜ਼ੋਰੀ ਮਹਿਸੂਸ ਹੋਣਾ
. ਅੱਖਾਂ 'ਚ ਦਰਦ ਜਾਂ ਧੁੰਧਲਾ ਦਿਖਾਈ ਦੇਣਾ
. ਪੂਰੇ ਜਾਂ ਅੱਧੇ ਸਿਰ 'ਚ ਤੇਜ਼ ਦਰਦ
. ਤੇਜ਼ ਆਵਾਜ਼ ਜਾਂ ਰੋਸ਼ਨੀ ਤੋਂ ਬੇਚੈਨੀ
. ਉਲਟੀ ਆਉਣਾ
. ਕਿਸੇ ਕੰਮ 'ਚ ਮਨ ਨਾ ਲੱਗਣਾ
ਮਾਈਗ੍ਰੇਨ ਦੇ ਘਰੇਲੂ ਉਪਾਅ

  1. ਦੇਸੀ ਘਿਓ
    ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ 'ਚ ਪਾਓ। ਇਸ ਨਾਲ ਤੁਹਾਨੂੰ ਇਸ ਦਰਦ ਤੋਂ ਰਾਹਤ ਮਿਲੇਗੀ।ਖਾਲੀ ਢਿੱਡ ਸੇਬ ਦਾ ਸੇਵਨ
    ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫ਼ੀ ਅਸਰਦਾਰ ਤਰੀਕਾ ਹੈ।
  2. ਲੌਂਗ ਪਾਊਡਰ
    ਜੇਕਰ ਸਿਰ 'ਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਦਾ ਪਾਊਡਰ ਅਤੇ ਲੂਣ ਮਿਲਾ ਕੇ ਦੁੱਧ ਨਾਲ ਲਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਤੁਰੰਤ ਗਾਇਬ ਹੋ ਜਾਵੇਗਾ।
  3. ਨਿੰਬੂ ਦਾ ਛਿਲਕਾ
    ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ 'ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।2022_5image_12_37_178886194head1.jpg