ਰੂਸੀ ਵਿਅਕਤੀ ਨੇ ਯੂਕਰੇਨੀ ਔਰਤ ਨਾਲ ਕਰਵਾਇਆ ਵਿਆਹ,
ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੂਸੀ-ਯੂਕਰੇਨੀ ਪ੍ਰੇਮੀ ਜੋੜੇ ਨੇ ਵਿਆਹ ਦੇ ਬੰਧਨ ਵਿੱਚ ਬੱਝ ਕੇ ਪਿਆਰ ਦਾ ਸੰਦੇਸ਼ ਦਿੱਤਾ ਹੈ। ਯੂਕਰੇਨ-ਰੂਸ ਇਨ੍ਹੀਂ ਦਿਨੀਂ ਜੰਗ ਦੀ ਅੱਗ ਵਿੱਚ ਸੜ ਰਹੇ ਹਨ। ਇਸ ਦੌਰਾਨ ਧਰਮਸ਼ਾਲਾ ਵਿੱਚ ਇੱਕ ਯੂਕਰੇਨੀ ਔਰਤ ਅਤੇ ਇੱਕ ਰੂਸੀ ਵਿਅਕਤੀ ਨੇ ਵਿਆਹ ਕਰਵਾ ਕੇ ਦੋਵਾਂ ਦੇਸ਼ਾਂ ਨੂੰ ਜੰਗ ਛੱਡ ਕੇ ਪਿਆਰ ਦੇ ਰਾਹ ਪੈਣ ਦੀ ਅਪੀਲ ਕੀਤੀ।
28 ਸਾਲਾ ਯੂਕਰੇਨੀ ਔਰਤ ਅਲੋਨਾ ਬਰਮਾਕਾ (Alona Burmaka) ਅਤੇ 37 ਸਾਲਾ ਰੂਸੀ ਮੂਲ ਦੇ ਇਜ਼ਰਾਈਲੀ ਵਿਅਕਤੀ ਸਰਗੇਈ ਨੋਵੀਕੋਵ (Sergey Novikov) ਨੇ ਸੋਮਵਾਰ ਨੂੰ ਭਾਰਤ ਦੇ ਵਿਸ਼ੇਸ਼ ਵਿਆਹ ਕਾਨੂੰਨ ਤਹਿਤ ਧਰਮਸ਼ਾਲਾ ਵਿੱਚ ਆਪਣਾ ਵਿਆਹ ਦਰਜ ਕਰਵਾਇਆ।