ਰਹਿਬਰ ਫਾਊਡੇਸ਼ਨ ਵਿਖੇ ਵਿਸ਼ਵ ਵਾਤਾਵਰਣ ਦਿਵਸ਼ ਮਨਾਇਆ ਗਿਆ

in #punjablast year (edited)

Screenshot_2023_0605_161614.jpg

ਭਵਾਨੀਗੜ੍ਹ 05 ਜੂਨ (ਮਨਦੀਪ ਅੱਤਰੀ)
ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਰਹੇ ਰਹਿਬਰ ਫਾਊਂਡੇਸ਼ਨ ਭਵਾਨੀਗੜ੍ਹ ਵਿਖੇ ਵਿਸ਼ਵ ਵਾਤਾਵਰਣ ਦਿਵਸ਼ ਮਨਾਇਆ ਗਿਆ। ਰਹਿਬਰ ਫਾਉਡੇਸ਼ਨ ਦੇ ਚੇਅਰਮੈਨ ਡਾ. ਐਮ. ਐਸ ਖਾਨ ਜੀ ਨੇ ਇਸ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮਨੁੱਖੀ ਜੀਵਨ ਦੇ ਜਿਉਂਦਾ ਰਹਿਣ ਲਈ ਇੱਕ ਸਹੀ ਵਾਤਾਵਰਣ ਦਾ ਹੋਣਾ ਬਹੁਤ ਜ਼ਰੂਰੀ ਹੈ ।ਪਰ ਅੱਜ ਦਾ ਮਨੁੱਖ ਆਪਣੀਆ ਨਿੱਜੀ ਲੋੜਾਂ ਨੂੰ ਪੂਰਾ ਕਰਨ ਲਈ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕਰ ਰਿਹਾ ਹੈ ,ਉਹਨਾ ਕਿਹਾ ਕਿ ਅਸੀਂ ਸਾਰੇ ਮਿੱਟੀ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਦਿਨੋ ਦਿਨ ਵਧਾ ਰਹੇ ਹਾਂ ,ਜਿਸ ਨਾਲ ਬਹੁਤ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆ ਹਨ ਅਤੇ ਸਾਡਾ ਈਕੋ ਸਿਸਟਮ ਵੀ ਨਸ਼ਟ ਹੋ ਰਿਹਾ ਹੈ ਅਤੇ ਉਹਨਾ ਇਸ ਦੀ ਰੋਕਥਾਮ ਦੇ ਲਈ ਉਪਾਏ ਵੀ ਦੱਸੇ ਕਿ ਸਾਨੂੰ ਪਲਾਸਟਿਕ ਤੋਂ ਬਣੇ ਲਿਫਾਫਿਆਂ ਦੀ ਜਗ੍ਹਾ ਜੂਤ ਜਾਂ ਕਾਗ਼ਜ਼ ਦੇ ਬਣੇ ਲਿਫਾਫਿਆ ਦੀ ਵਰਤੋ ਕਰਨੀ ਚਾਹੀਦੀ ਹੈ ਤਾਂ ਜੋ ਪਲਾਸਟਿਕ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਵਾਤਾਵਰਣ ਬਚਾਉਣ ਲਈ ਵੱਧ ਤੋ ਵੱਧ ਦਰੱਖਤ ਲਗਾਉਣ ਅਤੇ ਕੁਦਰਤੀ ਸਾਧਨਾਂ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੌਰਾਨ ਵਿੱਦਿਆਥੀਆਂ ਦੁਆਰਾ ਵੱਖ ਵੱਖ ਗਤੀਵਿਧੀਆ ਕਰਵਾਈਆ ਗਈਆਂ ਜਿਵੇ ਕਿ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਆਦਿ ਕਰਵਾਏ ਗਏ ਅਤੇ ਰਹਿਬਰ ਕਾਲਜ ਅਤੇ ਵਿਦਿਆਰਥੀਆ ਵੱਲੋਂ ਬਹੁਤ ਸਾਰੇ ਦਰੱਖਤ ਵੀ ਲਗਾਏ ਗਏ । ਇਸ ਮੌਕੇ ਪ੍ਰਿੰਸੀਪਲ ਡਾ. ਸਿਰਾਜੁਨਬੀ ਜਾਫਰੀ, ਰਮਨਦੀਪ ਕੌਰ, ਸੁਜੈਨ ਸਿਰਕਾਰ, ਨਰਸਿੰਗ, ਬੀ.ਐਡ ਅਤੇ ਨਾਨ ਟਚਿੰਗ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ