PATIALA : ਦਿਨ ਦਿਹਾੜੇ ਗੱਡੀ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਚੋਰੀ

in #delhi2 years ago

ਪੁਲਸ ਵੱਲੋਂ ਹਰ ਰੋਜ਼ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਹੀ ਪੁਲਸ ਵੱਲੋਂ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਵੱਖ ਵੱਖ ਥਾਵਾਂ ਤੇ ਸਰਚ ਅਭਿਆਨ ਵੀ ਚਲਾਏ ਜਾ ਰਹੇ ਹਨ। ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਵਿਖੇ ਚੋਰੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।ਦਿਨ ਦਿਹਾੜ ਇਕ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚੋਂ ਛੇ ਲੱਖ ਰੁਪਏ ਦੀ ਨਗਦੀ ਲੈ ਕੇ ਚੋਰ ਫਰਾਰ ਹੋ ਗਏ ।ਉਕਤ ਮਾਲਕ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਸਵੇਰੇ ਗਿਆਰਾਂ ਵਜੇ ਦੇ ਕਰੀਬ ਲਾਹੌਰੀ ਗੇਟ ਸੜਕ ਦੇ ਨਾਲ ਖੜ੍ਹੀ ਕੀਤੀ ਸੀ ਅਤੇ ਗੱਡੀ ਵਿੱਚ ਛੇ ਲੱਖ ਰੁਪਏ ਵਾਲਾ ਬੈਗ ਚੁੱਕਣਾ ਭੁੱਲ ਗਏ ਅਤੇ ਜਦੋਂ ਉਨ੍ਹਾਂ ਨੇ ਆਪਣੇ ਨੌਕਰ ਨੂੰ ਗੱਡੀ ਵਿੱਚੋਂ ਇਹ ਬੈਗ ਚੁੱਕਣ ਲਈ ਭੇਜਿਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਉਸ ਵਿੱਚ ਬੈਗ ਗਾਇਬ ਸੀ। ਮਾਲਕ ਨੇ ਕਿਹਾ ਕਿ ਪੁਲਸ ਆਪਣੀ ਜਾਂਚ ਕਰ ਰਹੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਰਕਮ ਵਾਪਸ ਦਿਵਾਈ ਜਾਵੇਗੀ