ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਕੇਸ: ਦੋ ਮੁਲਜ਼ਮ ਰੋਹੜੂ ਅਤੇ ਢੱਲੀ ਤੋਂ ਗਿਰਫ਼ਤਾਰ

in #punjab2 years ago

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਕੇਸ ਵਿੱਚ ਪਰ ਸ਼ਾਸਨ ਅਤੇ ਪੁਲਿਸ ਵੱਲੋਂ ਜਾਂਚ ਦੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ। ਵਿਦਿਆਰਥੀਆਂ ਨੇ ਧਰਨਾ ਖ਼ਤਮ ਕਰਨ ਲਈ ਆਪਣੀਆਂ ਕੁੱਝ ਮੰਗਾਂ ਵੀ ਰੱਖੀਆਂ ਜਿਸ ਵਿੱਚ ਹੋਸਟਲ ਵਿੱਚ ਸਹੂਲਤਾਂ ਅਤੇ ਸਮੇਂ ਨੂੰ ਲੈ ਕੇ ਸ਼ਰਤਾਂ ਯੂਨੀਵਰਸਿਟੀ ਪਰ ਸ਼ਾਸਨ ਵੱਲੋਂ ਮੰਨ ਲਈਆਂ ਗਈਆਂ ਹਨ।

CU.jpg

ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸ਼ਿਮਲਾ ਤੋਂ ਗਿਰਫ਼ਤਾਰ ਕਰ ਲਿਆ ਹੈ। ਇਹ ਦੋ ਮੁਲਜ਼ਮ ਸ਼ਿਮਲਾ ਦੇ ਰੋਹੜੂ ਅਤੇ ਢੱਲੀ ਤੋਂ ਗਿਰਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਟਰੈਵਲ ਏਜੈਂਟ ਹੈ ਅਤੇ ਦੂਜਾ ਬੇਕਰੀ ਉੱਤੇ ਕੰਮ ਕਰਦਾ ਹੈ। ਪੰਜਾਬ ਪੁਲਿਸ ਦੀ ਬੇਨਤੀ ਉੱਤੇ ਹਿਮਾਚਲ ਪੁਲਿਸ ਨੇ ਮੁਲਜ਼ਮਾਂ ਨੂੰ ਡੀਟੇਨ ਕਰ ਲਿਆ ਸੀ। ਮਾਮਲਾ ਧਾਰਾ 354 ਅਤੇ ਆਈ ਟੀ ਐਕਟ ਦੀ ਧਾਰਾ 66 ਤਹਿਤ ਦਰਜ ਕੀਤਾ ਗਿਆ ਹੈ।

ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਅੱਜ ਤੋਂ ਇੱਕ ਹਫ਼ਤੇ ਦੀ ਛੁੱਟੀ ਵੀ ਐਲਾਨ ਕਰ ਦਿੱਤੀ ਹੈ। ਵਿਦਿਆਰਥੀ ਆਪਣੇ ਘਰ ਜਾ ਰਹੇ ਹਨ। ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਕੰਮ 'ਤੇ ਬੁਲਾਇਆ ਗਿਆ ਹੈ।