ਸਾਬਰਮਤੀ ਬੀਚ 'ਤੇ 'ਖਾਦੀ ਉਤਸਵ' ਮੌਕੇ PM ਮੋਦੀ ਨੇ ਮਹਿਲਾ ਕਾਰੀਗਰਾਂ ਨਾਲ ਚਰਖਾ ਕੱਤਿਆ

in #delhi2 years ago

pm-modi-charkha-16616153533x2.jpgਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਉਤੇ ਪਹੁੰਚੇ। ਅਹਿਮਦਾਬਾਦ ਦੇ ਸਾਬਰਮਤੀ ਬੀਚ 'ਤੇ 'ਖਾਦੀ ਉਤਸਵ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਦੀ ਉਤਸਵ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਖਾਦੀ ਦੀ ਮਹੱਤਤਾ ਨੂੰ ਦਰਸਾਉਣ ਲਈ ਕੇਂਦਰ ਦੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਇੱਕ ਵਿਲੱਖਣ ਸਮਾਗਮ ਹੈ। ਪ੍ਰੋਗਰਾਮ 'ਚ ਪੀ.ਐੱਮ ਮੋਦੀ ਖੁਦ ਵੀ ਥੋੜ੍ਹੇ ਸਮੇਂ ਲਈ ਚਰਖਾ 'ਤੇ ਧਾਗਾ ਕੱਤਦੇ ਨਜ਼ਰ ਆਏ। ਸ਼ਨੀਵਾਰ ਸ਼ਾਮ ਸਾਬਰਮਤੀ ਦੇ ਕੰਢੇ 'ਤੇ ਕਰਵਾਏ ਜਾ ਰਹੇ ਇਸ ਮੇਲੇ 'ਚ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 7500 ਮਹਿਲਾ ਖਾਦੀ ਕਾਰੀਗਰਾਂ ਨੇ ਇਕੋ ਸਮੇਂ ਚਰਖਾ ਕੱਤਣਾ ਸ਼ੁਰੂ ਕੀਤਾ।

ਪੀਐਮ ਮੋਦੀ ਨੇ ਕਿਹਾ, '7500 ਭੈਣਾਂ ਅਤੇ ਧੀਆਂ ਨੇ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਇਕੱਠੇ ਚਰਖੇ 'ਤੇ ਧਾਗਾ ਕੱਤ ਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਨੂੰ ਵੀ ਚਰਖਾ ਕੱਤਣ ਦਾ ਮੌਕਾ ਮਿਲਿਆ। ਖਾਦੀ ਦਾ ਇਹੀ ਧਾਗਾ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ, ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ।