ਸੁਪਰੀਮ ਕੋਰਟ ਦੇ ਦੋ ਜੱਜਾਂ ਵੱਲੋੋਂ ਨਵੇਂ ਲਿਸਟਿੰਗ ਪ੍ਰਬੰਧ ’ਤੇ ਇਤਰਾਜ਼

in #delhi2 years ago

ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਸਿਖਰਲੀ ਕੋਰਟ ਵਿੱਚ ਸੁਣਵਾਈ ਲਈ ਕੇਸ ਸੂਚੀਬੱਧ ਕਰਨ ਦੇ ਨਵੇਂ ਪ੍ਰਬੰਧ ਦੀ ਨੁਕਤਾਚੀਨੀ ਕੀਤੀ ਹੈ। ਬੈਂਚ ਨੇ ਕਿਹਾ ਕਿ ਨਵਾਂ ਪ੍ਰਬੰਧ ਢੁੱਕਵਾਂ ਸਮਾਂ ਨਹੀਂ ਦਿੰਦਾ ਤੇ ਸਵੇਰ ਦੇ ਮੁਕਾਬਲੇ ‘ਬਾਅਦ ਦੁਪਹਿਰ’ ਦੇ ਸੈਸ਼ਨ ਵਿੱਚ ਸੁਣਵਾਈ ਲਈ ਵਧੇਰੇ ਕੇਸ ਹੁੰਦੇ ਹਨ। ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਅਭੈ ਐੱਸ.ਓਕਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਕੇਸਾਂ ਨੂੰ ਸੂਚੀਬੱਧ ਕਰਨ ਦੇ ਮੌਜੂਦਾ ਪ੍ਰਬੰਧ ਮੁਤਾਬਕ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਸੁਣਵਾਈ ਲਈ ਬਹੁਤ ਸਾਰੇ ਕੇਸ ਆਉਂਦੇ ਹਨ। ਬੈਂਚ ਨੇ ਮੰਗਲਵਾਰ ਨੂੰ ਨਾਗੇਸ਼ ਚੌਧਰੀ ਬਨਾਮ ਯੂਪੀ ਤੇ ਹੋਰਨਾਂ ਦੇ ਸਿਰਲੇਖ ਵਾਲੇ ਕੇਸ ਵਿੱਚ ਕੀਤੇ ਹੁਕਮਾਂ ਵਿੱਚ ਕਿਹਾ, ‘‘ਨਵਾਂ ਲਿਸਟਿੰਗ ਪ੍ਰਬੰਧ ਨਿਰਧਾਰਿਤ ਕੇਸਾਂ ਦੀ ਸੁਣਵਾਈ ਲਈ ਢੁੱਕਵਾਂ ਸਮਾਂ ਨਹੀਂ ਦਿੰਦਾ...ਜਿਵੇਂ ਕਿ ਮੌਜੂਦਾ ਕੇਸ ਵਿੱਚ ਹੈ ਕਿਉਂਕਿ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਵਧੇਰੇ ਕੇਸ ਹੁੰਦੇ ਹਨ। ਕੇਸ 15 ਨਵੰਬਰ 2022 ਨੂੰ ਸੂਚੀਬੱਧ ਕੀਤਾ ਜਾਵੇ।’’