ਛੋਟੇ ਬੱਚਿਆਂ ਨੂੰ ਬਾਰਿਸ਼ ਦੇ ਪਾਣੀ 'ਚ ਇਕੱਲਾ ਛੱਡ ਗਿਆ ਸਕੂਲ ਵੈਨ ਚਾਲਕ

in #delhi2 years ago

ਅੰਮ੍ਰਿਤਸਰ ਛਾਉਣੀ ਦੇ ਇਕ ਨਾਮੀ ਸਕੂਲ 'ਚ ਪੜ੍ਹਦੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਲਾਪ੍ਰਵਾਹ ਸਕੂਲ ਵੈਨ ਚਾਲਕ ਮੀਂਹ ਦੇ ਪਾਣੀ 'ਚ ਖੜ੍ਹਾ ਕਰਕੇ ਛੱਡ ਗਿਆ। ਮਾਪਿਆਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਇਕ ਰਾਹਗੀਰ ਨੇ ਦੇਖਿਆ ਅਤੇ ਬੱਚਿਆਂ ਦੀ ਹਾਲਤ ਦੇਖ ਕੇ ਮਾਪਿਆਂ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੱਤੀ, ਜਦੋਂਕਿ ਮਾਪਿਆਂ ਨੇ ਸਕੂਲ ਵੈਨ ਦੇ ਡਰਾਈਵਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਬੱਚੇ ਸਕੂਲ ਵਿਚ ਹਨ।