ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਕਰਵਾਇਆ ਡੁਬਈ ਸੰਮੇਲਨ ਰਿਹਾ ਸਫਲ

in #punjablast year

ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਡੁਬਈ ਸੰਮੇਲਨ ਸਫਲ ਰਿਹਾ*

Screenshot_2023_0609_222635.jpg

Screenshot_2023_0609_222624.jpg
ਭਵਾਨੀਗੜ੍ਹ 09 ਜੂਨ (ਮਨਦੀਪ ਅੱਤਰੀ)
ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀ ਹੈ, ਵੱਲੋਂ ਫਾਊਂਡੇਸ਼ਨ ਦੇ ਫਾਊਂਡਰ ਡਾ. ਜਗਜੀਤ ਸਿੰਘ ਧੂਰੀ ਦੀ ਸਰਪ੍ਰਸਤੀ ਹੇਠ ਕਰਵਾਇਆ ਸੰਮੇਲਨ ਸਫਲ ਰਿਹਾ। ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਡਾਇਰੈਕਟਰ ਸ੍ਰੀ ਅਨਿਲ ਮਿੱਤਲ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਭਾਰਤ ਤੋਂ ਇਲਾਵਾ ਕੈਨੇਡਾ, ਆਸਟਰੇਲੀਆ, ਯੂ.ਐਸ.ਏ., ਡੁਬਈ ਅਤੇ ਹੋਰ ਵੱਖ ਵੱਖ ਦੇਸ਼ਾਂ ਤੋਂ ਡੈਲੀਗੇਟ ਸ਼ਾਮਲ ਹੋਏ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਇਸ ਸੰਮੇਲਨ ਵਿੱਚ ਸਹਿਯੋਗੀ ਰਹੀ। ਇਹ ਸੰਮੇਲਨ 21ਵੀਂ ਸਦੀ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਦੇ ਵਿਸ਼ੇ ਨੂੰ ਲੈ ਕੇ ਵੱਖ ਵੱਖ ਸਪੀਕਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸ਼ੇਖ ਸੁਲਤਾਨ ਬਿਨ ਨਾਸਿਰ ਬਿਨ ਹੁਮੈਦ ਰਾਸ਼ੀਦ ਅਲਨੂਆਮੀ, ਇਨਵੈਸਟਮੈਂਟ, ਐਲ.ਐਲ.ਸੀ. ਡੁਬਈ, ਸ਼੍ਰੀ ਜਤਿੰਦਰ ਵੈਦਿਯਾ, ਪ੍ਰਧਾਨ, ਇੰਡੀਅਨ ਪਿਊਪਲਜ਼ ਫੋਰਮ, ਯੂ.ਏ.ਈ., ਸ. ਸੁਰਿੰਦਰ ਸਿੰਘ ਕੰਧਾਰੀ, ਚੇਅਰਮੈਨ, ਗੁਰੂ ਨਾਨਕ ਦਰਬਾਰ, ਗੁਰਦੁਆਰਾ ਅਤੇ ਚੇਅਰਮੈਨ ਐਲਡੋਬੋਵੀ ਗਰੁੱਪ ਵਿਸ਼ੇਸ਼ ਮਹਿਮਾਨ ਦੇ ਤੌਰ ਸ਼ਾਮਲ ਹੋਏ। ਡਾ. ਜਗਜੀਤ ਸਿੰਘ ਧੂਰੀ ਨੇ ਇਸ ਸੰਮੇਲਨ ਦੇ ਕੀ—ਨੋਟਸ ਦੇ ਸਪੀਕਰ ਵਜੋਂ ਰੋਲ ਨਿਭਾਇਆ ਅਤੇ ਉਹਨਾਂ ਵੱਲੋਂ ਇੱਕ ਭਵਿੱਖ ਲਈ ਐਜੂਕੇਸ਼ਨਲ ਰੋਡ ਮੈਪ ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਸੰਸਥਾਵਾਂ ਨੂੰ ਆਊਟ—ਕਮ ਬੇਸਿਸ ਐਜੂਕੇਸ਼ਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਆਈ.ਡੀ. ਫਾਊਂਡੇਸ਼ਨ ਦੇ ਚੀਫ ਪੈਟਰਨ ਸ. ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਐਨ.ਆਈ.ਡੀ. ਫਾਊਂਡੇਸ਼ਨ ਵੱਲੋਂ 29 ਐਡੂਪਨਿਓਰਜ਼ ਨੂੰ ਉਹਨਾਂ ਦੇ ਸਿੱਖਿਆ ਜਗਤ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਗਲੋਬਲ ਪ੍ਰੈਸਟੀਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 53 ਐਡੂਪਨਿਓਰਜ਼ ਅਤੇ ਐਜੂਕੇਟਰਸ ਨੂੰ ਸਿੱਖਿਆ ਸੰਮੇਲਨ ਵਿੱਚ ਉਚੇਚੇ ਤੌਰ ਤੇ ਭਾਗ ਲੈਂਦੇ ਹੋਏ ਸੰਮੇਲਨ ਵਿੱਚ ਆਪਣਾ ਯੋਗਦਾਨ ਪਾਉਣ ਬਦਲੇ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਫਾਊਂਡੇਸ਼ਨ ਦੇ ਡਾਇਰੈਕਟਰਜ਼ ਨੂੰ ਇਸ ਸੰਮੇਲਨ ਨੂੰ ਕਰਵਾਉਣ ਵਿੱਚ ਸਹਾਇਤਾ ਵਜੋਂ 6 ਗ੍ਰੈਟੀਫਿਕੇਸ਼ਨ ਐਵਾਰਡ ਦਿੱਤੇ ਗਏ। ਜ਼ਿਕਰਯੋਗ ਹੈ ਕਿ ਇਸ ਮੌਕੇ ਸ੍ਰੀ ਅਨਿਲ ਮਿੱਤਲ ਨੂੰ ਗਰੈਟੀਫਿਕੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਿੱਖਿਆ ਸੰਮੇਲਨ ਦੌਰਾਨ ਤਿਆਰ ਕੀਤੇ ਗਏ ਐਜੂਕੇਸ਼ਨਲ ਰੋਡ ਮੈਪ ਨੂੰ ਪੰਜਾਬ ਦੀਆਂ ਸੰਸਥਾਵਾਂ ਵਿੱਚ ਲਾਗੂ ਕੀਤਾ ਜਾਵੇਗਾ।