ਜੀਓ ਨੇ ਵਧਾਈ ਮੰਗ, ਡਾਟਾ ਖਪਤ ’ਚ 6 ਸਾਲ ’ਚ ਪ੍ਰਤੀ ਮਹੀਨੇ 100 ਗੁਣਾ ਵਾਧਾ

in #delhi2 years ago

2022_9image_23_54_32208432411.jpgਭਾਰਤ ’ਚ ਪਿਛਲੇ 6 ਸਾਲਾਂ ’ਚ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਡਾਟਾ ਦੀ ਖਪਤ ’ਚ 100 ਗੁਣਾ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਇਹ ਵਾਧਾ ਰਿਲਾਇੰਸ ਜੀਓ ਦੀ ਵਜ੍ਹਾ ਨਾਲ ਹੋਇਆ ਹੈ। ਟ੍ਰਾਈ ਮੁਤਾਬਕ ਜੀਓ ਦੇ ਲਾਂਚ ਤੋਂ ਪਹਿਲਾਂ ਹਰ ਭਾਰਤੀ ਗਾਹਕ ਇਕ ਮਹੀਨੇ ’ਚ ਸਿਰਫ 154 ਐੱਮ. ਬੀ. ਡਾਟਾ ਇਸਤੇਮਾਲ ਕੀਤਾ ਕਰਦਾ ਸੀ। ਹੁਣ ਡਾਟਾ ਖਪਤ ਦਾ ਅੰਕੜਾ 100 ਗੁਣਾ ਵਧ ਕੇ 15.8 ਜੀ. ਬੀ. ਪ੍ਰਤੀ ਮਹੀਨੇ ਪ੍ਰਤੀ ਗਾਹਕ ਦੇ ਹੈਰਾਨੀਜਨਕ ਪੱਧਰ ’ਤੇ ਜਾ ਪੁੱਜਾ ਹੈ। ਉਥੇ ਜੀਓ ਯੂਜ਼ਰਜ਼ ਹਰ ਮਹੀਨੇ ਕਰੀਬ 20 ਜੀ. ਬੀ. ਡਾਟਾ ਇਸਤੇਮਾਲ ਕਰਦੇ ਹਨ ਜੋ ਇੰਡਸਟ੍ਰੀ ਦੇ ਅੰਕੜਿਆਂ ਤੋਂ ਕਾਫੀ ਜ਼ਿਆਦਾ ਹੈ।