ਸਾਲ 2021 ’ਚ 45,026 ਔਰਤਾਂ ਨੇ ਕੀਤੀ ਖ਼ੁਦਕੁਸ਼ੀ, ਸਭ ਤੋਂ ਜ਼ਿਆਦਾ ਘਰੇਲੂ ਔਰਤਾਂ

in #delhi2 years ago

C3TZR1g81UNbFzApDTmvFokir16NjXsBkZmDGnxfY28LqeS9gpaTrBhx7iYTYUGYcLwvPoHrcVWb2DGqBw7yEKEJKWpBfTmxtQbdgkWtNEYCsBhDBvTQ78a.jpegਦੇਸ਼ ’ਚ 2021 ਦੌਰਾਨ ਘੱਟੋ-ਘੱਟ 45,026 ਔਰਤਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ ਅੱਧੀਆਂ ਤੋਂ ਵੱਧ ਘਰੇਲੂ ਔਰਤਾਂ ਸਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਭਰ ’ਚ 2021 ’ਚ ਕੁੱਲ 1,64,033 ਲੋਕਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ 1,18,979 ਮਰਦ ਸਨ। ਅੰਕੜਿਆਂ ਮੁਤਾਬਕ ਖ਼ੁਦਕੁਸ਼ੀ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ (23,178) ਘਰੇਲੂ ਔਰਤਾਂ ਸਨ। ਇਸ ਤੋਂ ਬਾਅਦ ਵਿਦਿਆਰਥਣਾਂ (5693) ਅਤੇ ਦਿਹਾੜੀਦਾਰ (4246) ਸ਼ਾਮਲ ਹਨ। ਘਰੇਲੂ ਔਰਤਾਂ ਵੱਲੋਂ ਖ਼ੁਦਕੁਸ਼ੀਆਂ ਸਭ ਤੋਂ ਵੱਧ ਮਾਮਲੇ ਤਾਮਿਲਨਾਡੂ (23,179 ’ਚੋਂ 3221), ਮੱਧ ਪ੍ਰਦੇਸ਼ (3055) ਅਤੇ ਮਹਾਰਾਸ਼ਟਰ (2861 ਖ਼ੁਦਕੁਸ਼ੀਆਂ) ’ਚ ਦਰਜ ਕੀਤੇ ਗਏ।