ਸਾਬਕਾ ਕਾਂਗਰਸੀ ਮੰਤਰੀ ਸਿੰਗਲਾ ਵਿਰੁੱਧ 2 ਮਾਮਲਿਆਂ 'ਚ ਚਲਾਨ ਪੇਸ਼, 17 ਅਕਤੂਬਰ ਨੂੰ ਪੇਸ਼ੀ ਲਈ ਸੰਮਨ ਜਾਰੀ

in #delhi2 years ago

fdghnf.jpgਕਾਂਗਰਸ ਦੇ ਸਾਬਕਾ ਮੰਤਰੀਆਂ 'ਤੇ ਕਾਲੇ ਬੱਦਲ ਛਾਏ ਹੋਏ ਹਨ, ਜਿਸ ਤਹਿਤ ਹੁਣ ਸੰਗਰੂਰ ਪੁਲਿਸ ਨੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵਿਰੁੱਧ 2 ਮਾਮਲਿਆਂ ਵਿੱਚ ਚਲਾਨ ਪੇਸ਼ ਕੀਤਾ ਹੈ ਅਤੇ ਸੀਜੇਐਮ ਕੋਰਟ ਸੰਗਰੂਰ ਨੇ 17 ਅਕਤੂਬਰ 2022 ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤਾ ਹੈ। ਇਹ ਚਲਾਨ ਪੁਲਿਸ ਵੱਲੋਂ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਪੇਸ਼ ਕੀਤੇ ਗਏ ਹਨ।

ਪਹਿਲਾ ਮਾਮਲਾ ਇਸ ਸਾਲ 12 ਫਰਵਰੀ ਨੂੰ ਆਈਪੀਸੀ ਦੀ ਧਾਰਾ 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51 ਤਹਿਤ ਸੰਗਰੂਰ ਦੇ ਥਾਣੇ ਵਿੱਚ (ਸੰਗਰੂਰ ਦੇ ਤਤਕਾਲੀਨ ਰਿਟਰਨਿੰਗ ਅਫਸਰ ਕਮ ਐਸਡੀਐਮ ਦੇ ਪੱਤਰ ਉਪਰੰਤ) ਦਰਜ ਕੀਤਾ ਗਿਆ ਸੀ।