ਮਾਂ ਦੀ ਕੁੱਟਮਾਰ ਕਰ ਰਿਹਾ ਸੀ ਪਿਓ, ਨਾਬਾਲਗ ਧੀ ਨੇ ਪੱਥਰ ਮਾਰ ਕੇ ਕਰ ਦਿੱਤੀ ਹੱਤਿਆ

in #punjab2 years ago

ਗਾਜ਼ੀਆਬਾਦ ਦੇ ਮਧੂਬਨ ਬਾਪੂਧਾਮ ਥਾਣਾ ਖੇਤਰ 'ਚ ਐਤਵਾਰ ਸਵੇਰੇ ਗੱਡੀ 'ਚੋਂ ਮ੍ਰਿਤਕ ਮਿਲੇ ਵਿਅਕਤੀ ਦੀ ਮੌਤ ਦੇ ਮਾਮਲੇ ਦਾ ਖੁਲਾਸਾ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਕਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੀ ਨਾਬਾਲਗ ਬੇਟੀ ਨੂੰ ਗ੍ਰਿਫਤਾਰ ਕਰ ਲਿਆ।

ਕਤਲ ਦਾ ਸਾਰਾ ਮਾਮਲਾ ਨਜਾਇਜ਼ ਸਬੰਧਾਂ ਨੂੰ ਲੈ ਕੇ ਵਾਪਰੀ ਘਟਨਾ ਨਾਲ ਜੁੜਿਆ ਹੋਇਆ ਹੈ। ਪੁਲਿਸ ਅਨੁਸਾਰ ਮ੍ਰਿਤਕ ਅਮਿਤ ਦਾ ਇੱਕ ਔਰਤ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਜਿਸ ਕਾਰਨ ਪਤੀ-ਪਤਨੀ ਵਿੱਚ ਅਕਸਰ ਝਗੜਾ ਰਹਿੰਦਾ ਸੀ। ਸ਼ਨੀਵਾਰ ਸ਼ਾਮ ਨੂੰ ਵੀ ਝਗੜਾ ਹੋਇਆ ਅਤੇ ਅਮਿਤ ਨੇ ਆਪਣੀ ਪਤਨੀ ਸ਼ਾਲੂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਨਾਬਾਲਗ ਧੀ ਨੇ ਪਿੱਛਿਓਂ ਸਿਰ 'ਚ ਪੱਥਰ ਮਾਰ ਕੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਦੋਵੇਂ ਲਾਸ਼ ਨੂੰ ਇਕ ਕਿਲੋਮੀਟਰ ਦੂਰ ਕਾਰ 'ਚ ਛੱਡ ਕੇ ਘਰ ਪਰਤ ਗਈਆਂ।