ਲਿਜ਼ ਟ੍ਰਸ ਬਣੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ

in #punjab2 years ago

ਕੰਜ਼ਰਵੇਟਿਵ ਪਾਰਟੀ ਨੇ ਲਿਜ਼ ਟ੍ਰਸ ਨੂੰ ਯੂਕੇ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੋਣਿਆ ਹੈ। ਟ੍ਰਸ ਨੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਕਰੀਬੀ ਮੁਕਾਬਲੇ ਵਿਚ ਹਰਾਇਆ। ਟ੍ਰਸ ਇਸ ਸਮੇਂ ਬ੍ਰਿਟੇਨ ਦੀ ਵਿਦੇਸ਼ ਮੰਤਰੀ ਹਨ। ਸਰਕਾਰੀ ਸਕੂਲ ਵਿਚ ਪੜ੍ਹੀ 47 ਸਾਲ ਦੀ ਟ੍ਰਸ ਦੇ ਪਿਤਾ ਗਣਿਤ ਦੇ ਪ੍ਰੋਫੈਸਰ ਤੇ ਮਾਂ ਇਕ ਨਰਸ ਸੀ। ਲੇਬਰ ਪਾਰਟੀ ਸਮਰਥਕ ਪਰਿਵਾਰ ਤੋਂ ਆਉਣ ਵਾਲੀ ਟ੍ਰਸ ਨੇ ਆਕਸਫੋਰਡ ਤੋਂ ਦਰਸ਼ਨ, ਰਾਜਨੀਤੀ ਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਪੂਰੀ ਕਰਨ ਦੇ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਅਕਾਊਟੈਂਟ ਵਜੋਂ ਵੀ ਕੰਮ ਕੀਤਾ। ਇਸ ਦੇ ਬਾਅਦ ਉਹ ਸਿਆਸਤ ਵਿਚ ਆ ਗਈ। ਸਭ ਤੋਂ ਪਹਿਲੀ ਚੋਣ ਉਨ੍ਹਾਂ ਨੇ ਕੌਂਸਲਰ ਦੀ ਜਿੱਤੀ ਸੀ। ਪਰਿਵਾਰ ਲੇਬਰ ਪਾਰਟੀ ਦਾ ਸਮਰਥਕ ਸੀ ਪਰ ਟ੍ਰਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਧਾਰਾ ਪਸੰਦ ਹੈ। ਟ੍ਰਸ ਨੂੰ ਰਾਈਟ ਵਿੰਗ ਦਾ ਸਮਰਥਕ ਮੰਨਿਆ ਜਾਂਦਾ ਹੈ।