ਸ਼ੈਲਰ ਮਾਲਕਾਂ ਨੇ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਦੱਸੀਆਂ ਮੁਸ਼ਕਲਾਂ

in #punjab2 years ago

ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਮਿਿਲੰਗ ਪਾਲਿਸੀ ਨੂੰ ਲੈ ਕੇ ਪੰਜਾਬ ਭਰ ਕੇ ਸ਼ੈਲਰਾਂ ਮਾਲਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਾਲ 2022-23 'ਚ ਸ਼ੈਲਰਾਂ ਦਾ ਸ਼ੀਜਨ ਸ਼ੁਰੂ ਹੋਣ ਤੋਂ ਪਹਿਲਾਂ ਨਵੀ ਕਸਟਮ ਮਿਿਲੰਗ ਪਾਲਿਸੀ 2022-23 'ਚ ਬੈਂਕ ਤੋਂ ਕਰਜ਼ਾ ਲੈਣ ਵਾਲੇ ਸ਼ੈੱਲਰ ਵਾਲਿਆਂ ਨੂੰ ਛੜਾਈ ਲਈ ਝੋਨਾ ਨਾ ਦੇਣ ਅਤੇ ਆੜ੍ਹਤੀਆ ਵੱਲੋਂ ਸੈਲਰਾਂ ਵਿਚ ਆਪਣਾ ਸਟਾਕ ਨਾ ਲਾ ਕੇ ਰੱਖਣ ਦੀ ਨੀਤੀ ਨੂੰ ਲੈ ਕੇ ਚਿੰਤਤ ਹਨ ਤੇ ਪੂਰੇ ਪੰਜਾਬ ਵਿਚ ਇਸ ਮਾਰੂ ਨੀਤੀ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਰਾਮਪੁਰਾ ਦੀ ਸ਼ੈਲਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੁਲਾਕਾਤ ਕਰਕੇ ਆਪਣੀ ਸਾਰੀ ਸਮੱਸਿਆ ਬਾਰੇ ਦੱਸਿਆ। ਮੀਟਿੰਗ 'ਚ ਇਸ ਨੀਤੀ ਨੂੰ ਲੈ ਕੇ ਸ਼ੈਲਰ ਮਾਲਕਾਂ ਨੂੰ ਆਉਣ ਵਾਲੀਆਂ ਪੇ੍ਸ਼ਾਨੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ੈਲਰ ਐਸੋਸੀਏਸ਼ਨ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਿਢਆ ਜਾਵੇਗਾ। ਇਸ ਮੌਕੇ ਰਵੀ ਸਿੰਗਲਾ (ਕਾਲਾ ਭੁੱਚੋਂ), ਨਰੇਸ਼ ਕੁਮਾਰ ਬਿੱਟੂ ਆਦਿ ਹਾਜ਼ਰ ਸਨ।