Roger Federer: ਰੋਜਰ ਫੈਡਰਰ ਨੇ ਇਸ ਕਾਰਨ ਲਿਆ ਸੰਨਿਆਸ, ਬਾਲੀਵੁੱਡ ਸਿਤਾਰੇ ਬੋਲੇ- ਪਹਿਲਾਂ ਵਰਗਾ ਨਹੀਂ ਰਹੇਗਾ ਟੈਨਿਸ

in #punjab2 years ago

Bollywood Stars On Roger Federer Retirement: ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ (Roger Federer Retirement) ਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇੱਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਅਗਲੇ ਹਫਤੇ ਲੈਵਰ ਕੱਪ ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲੈਣਗੇ। ਉਨ੍ਹਾਂ ਕਿਹਾ ਕਿ ਇਹ ਮੇਰਾ ਆਖਰੀ ਏਟੀਪੀ ਈਵੈਂਟ ਹੋਵੇਗਾ। ਉਨ੍ਹਾਂ ਨੇ ਆਪਣੇ ਵੀਡੀਓ ਸੰਦੇਸ਼ਾਂ ਰਾਹੀਂ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਪਰ ਮਹਾਨ ਖਿਡਾਰੀ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਬੇਹੱਦ ਨਿਰਾਸ਼ ਹਨ। ਇੱਥੋਂ ਤੱਕ ਕਿ ਬਾਲੀਵੁੱਡ ਫਿਲਮ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਇਸ ਉੱਪਰ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਵੱਲੋਂ ਟਵੀਟ ਕਰ ਆਪਣੇ ਦਿਲ ਦੀ ਗੱਲ ਕਹੀ ਗਈ ਹੈ। ਤੁਸੀ ਵੀ ਦੇਖੋ ਬਾਲੀਵੁੱਡ ਸਿਤਾਰੇ ਕੀ ਬੋਲੇ...ਦੀਆ ਮਿਰਜ਼ਾ, ਪੂਜਾ ਹੇਗੜੇ, ਆਯੁਸ਼ਮਾਨ ਖੁਰਾਨਾ ਅਤੇ ਫਿਲਮ ਨਿਰਮਾਤਾ ਹੰਸਲ ਮਹਿਤਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਇਸ ਮਹਾਨ ਕਲਾਕਾਰ ਲਈ ਆਪਣਾ ਪਿਆਰ ਅਤੇ ਸਤਿਕਾਰ ਦਿਖਾਇਆ। ਦੀਆ ਮਿਰਜ਼ਾ ਨੇ ਲਿਖਿਆ, ''ਲੀਜੇਂਡ.. ਮੇਰਾ ਹਰ ਸਮੇਂ ਦਾ ਮਨਪਸੰਦ। ਉਹ ਕਿੰਨਾ ਸ਼ਾਨਦਾਰ ਇਨਸਾਨ ਹੈ।"![