ਆਰਿਆਭੱਟ ਸਕੂਲ 'ਚ ਅਧਿਆਪਕ ਦਿਵਸ ਮਨਾਇਆ

in #punjab2 years ago

ਆਰਿਆਭੱਟ ਇੰਟਰਨੈਸ਼ਨਲ ਸਕੂਲ 'ਚ ਅਧਿਆਪਕ ਦਿਵਸ ਮਨਾਉਣ ਮੌਕੇ ਸਭ ਤੋਂ ਪਹਿਲਾਂ ਵਿਸ਼ੇਸ਼ ਪ੍ਰਰਾਰਥਨਾ ਸਭਾ ਕਰਵਾਈ ਗਈ, ਜਿਸ 'ਚ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਉਂਦਿਆਂ ਅਜਿਹੇ ਮਹਾਨ ਵਿਅਕਤੀਤਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਆਪਣੀ ਭਾਵਨਾਵਾਂ ਅਨੁਸਾਰ ਗਿ੍ਫ਼ਟ ਤੇ ਕਾਰਡ ਦਿੱਤੇ। ਸਕੂਲ ਦੇ ਚੇਅਰਮੈਨ ਰਾਕੇਸ਼ ਗੁਪਤਾ, ਵਾਈਸ ਚੇਅਰਮੈਨ ਰਾਜੀਵ ਮੰਗਲਾ, ਡਾਇਰੈਕਟਰ ਪ੍ਰਮੋਦ ਅਰੋਭਾ ਵਲੋਂ ਸਮੂਹ ਸਟਾਫ਼ ਲਈ ਬਰਨਾਲਾ ਕਲੱਬ 'ਚ ਪਾਰਟੀ ਦਾ ਆਯੋਜਨ ਕੀਤਾ ਗਿਆ। ਅਧਿਆਪਕਾਂ ਲਈ ਲੰਚ ਤੇ ਰੰਗਾਰੰਗ ਪੋ੍ਗਰਾਮ ਪੇਸ਼ ਕੀਤਾ ਗਿਆ। ਸਕੂਲ ਪਿੰ੍ਸੀਪਲ ਸ਼ਸ਼ੀਕਾਂਤ ਮਿਸ਼ਰਾ ਨੇ ਸਾਰੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਬੱਚੇ ਆਪਣੇ ਅਧਿਆਪਕਾਂ ਦਾ ਮਾਨ ਸਨਮਾਨ ਤੇ ਸਤਿਕਾਰ ਕਰਨ, ਇਸ ਦਿਨ ਨੂੰ ਮਨਾਉਣ ਦਾ ਇਹੀ ਮੁੱਖ ਉਦੇਸ਼ ਹੁੰਦਾ ਹੈ।