4 ਭਾਰਤੀਆਂ ਸਣੇ 22 ਯਾਤਰੀਆਂ ਨਾਲ ਛੋਟਾ ਹਵਾਈ ਜਹਾਜ਼ ਲਾਪਤਾ

in #wortheum2 years ago

ਨੇਪਾਲ ਦੇ ਪਹਾੜਾਂ ’ਚ 22 ਯਾਤਰੀਆਂ ਵਾਲਾ ਛੋਟਾ ਹਵਾਈ ਜਹਾਜ਼ ਅੱਜ ਲਾਪਤਾ ਹੋ ਗਿਆ। ਇਸ ਵਿੱਚ 4 ਭਾਰਤੀ ਵੀ ਸਵਾਰ ਸਨ। ਜਹਾਜ਼ ਦਾ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਸੰਪਰਕ ਟੁੱਟ ਗਿਆ।ਪੁਲਿਸ ਅਧਿਕਾਰੀ ਰਮੇਸ਼ ਥਾਪਾ ਨੇ ਕਿਹਾ ਕਿ ਟਵਿਨ ਓਟਰ ਜਹਾਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਤਲਾਸ਼ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਖੇਤਰ ਵਿੱਚ ਮੀਂਹ ਪੈ ਰਿਹਾ ਹੈ ਪਰ ਉਡਾਣਾਂ ਆਮ ਵਾਂਗ ਹਨ। ਉਸ ਰੂਟ 'ਤੇ ਜਹਾਜ਼ ਘਾਟੀ ਵਿਚ ਉਤਰਨ ਤੋਂ ਪਹਿਲਾਂ ਪਹਾੜਾਂ ਦੇ ਵਿਚਕਾਰ ਉੱਡਦੇ ਹਨ।ਨੇਪਾਲੀ ਮੀਡੀਆ ਮੁਤਾਬਕ ਇਸ ਜਹਾਜ਼ ਨੇ ਅੱਜ ਸਵੇਰੇ 9:55 ਵਜੇ ਪੋਖਰਾ ਤੋਂ ਉਡਾਣ ਭਰੀ। 10:20 'ਤੇ ਉਤਰਨਾ ਸੀ, ਪਰ 11 ਵਜੇ ਤੋਂ ਬਾਅਦ ਇਸ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਇਹ ਟਵਿਨ ਇੰਜਣ ਵਾਲਾ ਜਹਾਜ਼ ਹੈ।ਨੇਪਾਲ ਦੇ ਸਰਕਾਰੀ ਟੀਵੀ ਚੈਨਲ ਮੁਤਾਬਕ ਲਾਪਤਾ ਜਹਾਜ਼ ਵਿੱਚ 4 ਭਾਰਤੀ, 3 ਜਾਪਾਨੀ ਨਾਗਰਿਕ ਹਨ ਅਤੇ ਬਾਕੀ ਨੇਪਾਲ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਚਾਲਕ ਦਲ ਸਮੇਤ 22 ਯਾਤਰੀ ਸਵਾਰ ਸਨ।ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਫਦੀਂਦ੍ਰਾ ਮਣੀ ਪੋਖਰੇਲ ਮੁਤਾਬਕ ਲਾਪਤਾ ਜਹਾਜ਼ ਦੀ ਭਾਲ ਲਈ ਮੁਸਟੈਂਗ ਅਤੇ ਪੋਖਰਾ ਤੋਂ ਦੋ ਨਿੱਜੀ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਨੇਪਾਲ ਫੌਜ ਦੇ ਹੈਲੀਕਾਪਟਰ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ।Screenshot_2022_0529_123238.jpg