ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਮਿਲੀ ਵੈਕਿਊਮ ਕਲੀਨਰ ਮਸ਼ੀਨ

in #punjab2 years ago

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਡੇਰਾ ਬਾਬਾ ਨਾਨਕ ਨੂੰ ਸਫ਼ਾਈ ਪੱਖੋਂ ਮੋਹਰੀ ਬਨਾਉਣ ਲਈ ਪੰਜਾਬ ਗੌਰਮਿੰਟ ਵੱਲੋਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਵੈਕਿਊਮ ਕਲੀਨਰ ਮਸ਼ੀਨ ਭੇਟ ਕੀਤੀ ਗਈ, ਜਿਸ ਦਾ ਉਦਘਾਟਨ ਹਲਕਾ ਡੇਰਾ ਬਾਬਾ ਨਾਨਕ ਦੇ ਆਮ ਆਦਮੀ ਪਾਰਟੀ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਡੇਰਾ ਬਾਬਾ ਨਾਨਕ ਨਗਰ ਕੌਂਸਲ ਨੂੰ ਸਫਾਈ ਵਾਲੀ ਮਸ਼ੀਨ ਭੇਜੀ ਹੈ। ਉਨਾਂ੍ਹ ਕਿਹਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਡੇਰਾ ਬਾਬਾ ਨਾਨਕ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ, ਸਗੋਂ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਆਏ ਪੈਸਿਆਂ ਨੂੰ ਖੁਰਦ ਬੁਰਦ ਕਰਕੇ ਆਪਣੀਆਂ ਜੇਬਾਂ ਭਰੀਆਂ ਗਈਆਂ। ਉਨਾਂ੍ਹ ਕਿਹਾ ਪਿਛਲੀ ਸਰਕਾਰ ਸਮੇਂ ਡੇਰਾ ਬਾਬਾ ਨਾਨਕ ਨੂੰ ਭੇਜੀਆਂ ਗਈਆਂ ਗਰਾਂਟਾਂ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਕਾਰਜਸਾਧਕ ਅਫਸਰ ਜਤਿੰਦਰ ਮਹਾਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਨੂੰ ਬਹੁਤ ਵੱਡੀ ਸਹੂਲਤ ਦਿੱਤੀ ਗਈ ਹੈ। ਉਨਾਂ੍ਹ ਕਿਹਾ ਕਿ ਇਹ ਮਸ਼ੀਨ ਨਾਲ ਰੋਡ ਅਤੇ ਭੀੜ-ਭੜੱਕੇ ਵਾਲੀਆਂ ਗਲੀਆਂ ਵਿਚ ਸਫਾਈ ਲਈ ਬਹੁਤ ਕਾਰਗਰ ਹੈ ਤੇ ਉਥੇ ਹੀ ਮੁਲਾਜ਼ਮਾਂ ਦੀ ਘਾਟ ਨੂੰ ਵੀ ਪੂਰਾ ਕਰੇਗੀ। ਇਸ ਮੌਕੇ ਕਸਬੇ ਦੇ ਲੋਕਾਂ ਅਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਆਪ ਆਗੂ ਗੁਰਦੀਪ ਸਿੰਘ ਰੰਧਾਵਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਅਕਾਊਂਟੈਂਟ ਵਿਪਨ ਕੁਮਾਰ, ਹਰਜੀਤ ਸਿੰਘ ਠੈਠਰਕੇ, ਜੇਈ ਮਨਪ੍ਰਰੀਤ ਬੰਦੇਸ਼ਾ, ਗਗਨਦੀਪ ਸਿੰਘ, ਬਿਟਾਂ ਮਹਾਜਨ, ਸੰਜੀਵ ਸੋਨੀ, ਰਜਤ ਮਰਵਾਹਾ, ਸੱਤਪਾਲ ਸੋਕੀ, ਸੁਧੀਰ ਬੇਦੀ, ਅਰਜਨ ਸੋਨੀ, ਨੀਰਜ ਲੋਰਿਆ, ਬਲਦੇਵ ਰਾਜ ਡਾਇਮੰਡ, ਮਨਜੀਤ ਸਿੰਘ ਬੇਦੀ, ਦਲਜੀਤ ਸਿੰਘ ਯੋਸ, ਲਵਪ੍ਰਰੀਤ ਪੀਏ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਕੌਂਸਲਰ ਅਧਿਕਾਰੀ ਮੌਜੂਦ ਸਨ।