ਜਲੰਧਰ ਵਿਖੇ ਚਰਚ 'ਚ 4 ਸਾਲਾ ਬੱਚੀ ਦੀ ਮੌਤ ਹੋਣ 'ਤੇ ਹੰਗਾਮਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

in #delhi2 years ago

ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਤਾਜਪੁਰ ਸਥਿਤ ਚਰਚ ’ਚ ਇਲਾਜ ਲਈ ਆਈ 4 ਸਾਲਾ ਬੱਚੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਚਰਚ ਦੇ ਬਾਹਰ ਹੰਗਾਮਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਤਾਜਪੁਰ ਸਥਿਤ ਚਰਚ ’ਚ ਕਥਿਤ ਤੌਰ ’ਤੇ ਲੋਕ ਦੂਰ-ਦੂਰ ਤੋਂ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ। ਜਿਸ ਕਾਰਨ ਉਹ ਤੰਦਰੁਸਤ ਹੋ ਜਾਂਦੇ ਹਨ ਪਰ ਦਿੱਲੀ ’ਚ ਦਿਮਾਗ਼ ਦੇ ਕੈਂਸਰ ਦਾ ਇਲਾਜ ਕਰਵਾ ਰਹੀ 4 ਸਾਲਾ ਬੱਚੀ ਦਾ ਪਰਿਵਾਰ ਇਥੋਂ ਦੇ ਚਰਚ ’ਚ ਇਲਾਜ ਲਈ 9 ਮਹੀਨਿਆਂ ਤੋਂ ਲਿਆ ਰਹੇ ਸਨ। ਦੱਸਿਆ ਜਾਂਦਾ ਹੈ ਕਿ ਐਤਵਾਰ ਤੜਕੇ 3 ਵਜੇ ਦੇ ਕਰੀਬ ਉਸ ਦੇ ਮਾਤਾ-ਪਿਤਾ, ਪਿਤਾ ਚੰਦਨ ਮੋਹਨ ਅਤੇ ਮਾਂ ਪਿੰਕੀ ਵਾਸੀ ਦਿੱਲੀ ਤੋਂ ਇਥੋਂ ਦੇ ਚਰਚ ’ਚ ਪਹੁੰਚੇ, ਜਿੱਥੇ ਬਾਅਦ ਦੁਪਹਿਰ ਬੱਚੀ ਦੀ ਮੌਤ ਹੋ ਗਈ। ਇਸ ’ਤੇ ਜਦੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪਾਦਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਚਰਚ ਦੇ ਸਟਾਫ਼ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਚਰਚ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਅਤੇ ਹੋਰ ਰਿਸ਼ਤੇਦਾਰਾਂ ਨੇ ਉੱਥੇ ਹੰਗਾਮਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਚਰਚ ’ਚ ਇਲਾਜ ਲਈ ਉਨ੍ਹਾਂ ਨੇ 65 ਹਜ਼ਾਰ ਰੁਪਏ ਖ਼ਰਚ ਕੀਤੇ ਹਨ। ਇਸ ਦੀ ਸੂਚਨਾ ਪਾ ਕੇ ਥਾਣਾ ਲਾਂਬੜਾ ਦੀ ਪੁਲਸ ਮੌਕੇ ’ਤੇ ਪੁੱਜ ਗਈ।