ਪੈਨਲ ਚਰਚਾ ਵਿਚ ਸੁਆਮੀ ਸੰਤ ਦਾਸ ਸਕੂਲ ਦੂਜੇ ਸਥਾਨ 'ਤੇ
ਬੀਤੇ ਦਿਨੀਂ ਸੀਜੇਐੱਸ ਪਬਲਿਕ ਸਕੂਲ ਵਿਖੇ ਹੋਏ ਅੰਤਰ ਸਕੂਲ ਸਹੋਦਿਆ ਪੈਨਲ ਵਿਚਾਰ-ਵਟਾਂਦਰੇ ਮੁਕਾਬਲੇ ਵਿਚ ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਬੁਲਾਰਿਆਂ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਤੀਯੋਗਤਾ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਸਿੱਖਿਆ ਪ੍ਰਣਾਲੀ ਵਿਚ ਏਕੀਕਰਨ ਵਿਸ਼ੇ 'ਤੇ ਹੋਰ ਪੈਨਲ ਮੈਂਬਰਾਂ, ਸੰਚਾਲਕਾਂ ਅਤੇ ਜੱਜਾਂ ਨਾਲ ਵਿਚਾਰ-ਵਟਾਂਦਰਾ ਪ੍ਰਭਾਵਸ਼ਾਲੀ ਰਿਹਾ। ਸੁਆਮੀ ਸੰਤ ਦਾਸ ਪਬਲਿਕ ਸਕੂਲ 'ਚ ਦੱਸਵੀਂ ਜਮਾਤ 'ਚ ਪੜ੍ਹ ਰਹੀਆਂ ਵਿਦਿਆਰਥਣਾਂ ਖੁਸ਼ੀ ਅਤੇ ਸਿਮਰਨ ਦੀ ਟੀਮ ਨੇ ਸਮੇਂ ਦੇ ਭੱਖਦੇ ਹੋਏ ਮੁੱਦੇ ਮਾਨਸਿਕ ਸਿਹਤ ਦੇ ਖ਼ਤਰਿਆਂ ਕਾਰਨ ਅਤੇ ਉਪਚਾਰਾਂ ਬਾਰੇ ਆਤਮ ਵਿਸ਼ਵਾਸ ਅਤੇ ਸੰਚਾਰ ਹੁਨਰ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।