ਮਾਂ ਦੇ 100ਵੇਂ ਜਨਮ ਦਿਨ ਉਤੇ ਅਸ਼ੀਰਵਾਦ ਲੈਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

in #punjab2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਅੱਜ ਆਪਣੀ ਉਮਰ ਦੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਸ਼ਨੀਵਾਰ ਸਵੇਰੇ ਗਾਂਧੀਨਗਰ ਸਥਿਤ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਮਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਪਹੁੰਚੇ।

ਉਨ੍ਹਾਂ ਨੇ ਮਾਤਾ ਜੀ ਦੇ ਪੈਰ ਧੋਤੇ, ਫਿਰ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਕੁਝ ਦੇਰ ਬੈਠ ਕੇ ਗੱਲਾਂ ਕੀਤੀਆਂ। ਦੱਸ ਦਈਏ ਕਿ ਹੀਰਾ ਬਾ ਆਪਣੇ ਛੋਟੇ ਬੇਟੇ ਨਾਲ ਰਹਿੰਦੀ ਹੈ। ਹਰ ਵਾਰ 18 ਸਤੰਬਰ ਨੂੰ ਜਨਮ ਦਿਨ ਦੇ ਮੌਕੇ 'ਤੇ ਪੀਐਮ ਮੋਦੀ ਆਪਣੀ ਮਾਂ ਨੂੰ ਮਿਲਣ ਆਉਂਦੇ ਹਨ।WhatsApp-Image-2022-06-18-at-7.37.00-AM-16555208093x2.jpeg