ਘਰ ਦਾ ਸੌਦਾ ਤੈਅ ਕਰਕੇ 3 ਲੱਖ ਦੀ ਠੱਗੀ ਕਰਨ ਵਾਲੇ 1 ਵਿਅਕਤੀ ਖ਼ਿਲਾਫ਼ ਮਾਮਲਾ ਦਰਜ

in #delhi2 years ago

ਘਰ ਦਾ ਸੌਦਾ ਤੈਅ ਕਰਕੇ 3 ਲੱਖ ਰੁਪਏ ਬਤੌਰ ਬਿਆਨਾ ਰਕਮ ਹੜੱਪ ਕਰਨ ਦੇ ਦੋਸ਼ਾਂ ਵਿਚ ਪੁਲਸ ਨੇ 1 ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਰਾਜਨ ਕੁਮਾਰ ਪੁੱਤਰ ਰਮੇਸ਼ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਨੇ ਅਗਸਤ-2020 ਵਿਚ ਪਰਮਜੀਤ ਸਿੰਘ ਪੁੱਤਰ ਜੋਰਾਵਰ ਸਿੰਘ ਨੇ ਕਰੀਬ 8 ਮਰਲੇ ਵਿਚ ਬਣੇ ਘਰ ਦਾ ਸੌਦਾ 12 ਲੱਖ ਰੁਪਏ ’ਚ ਤੈਅ ਕੀਤਾ ਸੀ।ਕਰਾਰ ਦੇ ਮੁਤਾਬਕ ਪਰਮਜੀਤ ਸਿੰਘ ਨੇ 3 ਲੱਖ ਰੁਪਏ ਹਾਸਲ ਕਰ ਕੇ ਬਿਆਨਾ ਕਰ ਦਿੱਤਾ ਸੀ ਅਤੇ ਰਜਿਸਟਰੀ ਕਰਵਾਉਣ ਦਾ ਸਮਾਂ 1 ਸਾਲ ਬਾਅਦ ਦਾ ਤੈਅ ਹੋਇਆ ਸੀ। ਉਸਨੇ ਦੱਸਿਆ ਕਿ ਰਜਿਸਟਰੀ ਦੀ ਤਰੀਕ ’ਤੇ ਉਹ ਮਾਲ ਮਹਿਕਮੇ ਦੀ ਕੋਰਟ ਵਿਚ ਪੇਸ਼ ਹੋਇਆ ਪਰ ਉਕਤ ਪਰਮਜੀਤ ਸਿੰਘ ਰਜਿਸਟਰੀ ਤਕਲਾਉਣ ਲਈ ਨਹੀਂ ਆਇਆ। ਉਸਨੇ ਦੱਸਿਆ ਕਿ ਹੁਣ ਨਾ ਤਾਂ ਉਹ ਰਜਿਸਟਰੀ ਕਰਵਾ ਰਿਹਾ ਹੈ ਅਤੇ ਨਾ ਹੀ ਉਸਦੇ ਪੈਸੇ ਵਾਪਸ ਕਰ ਰਿਹਾ ਹੈ। ਉਸਨੇ ਪਰਮਜੀਤ ਸਿੰਘ ਧਮਕੀਆਂ ਦੇਣ ਦਾ ਦੋਸ਼ ਲਗਾਇਆ।