ਫਾਰਮੇਸ਼ੀ ਅਫਸਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਦਾ ਈ.ਐਸ.ਆਈ.ਡਿਸਪੈਂਸਰੀ ਧਾਰੀਵਾਲ ਵਿਖੇ ਕੀਤਾ ਸਵਾਗਤ
ਫਾਰਮੇਸ਼ੀ ਅਫਸਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਦਾ ਈ.ਐਸ.ਆਈ.ਡਿਸਪੈਂਸਰੀ ਧਾਰੀਵਾਲ ਵਿਖੇ ਕੀਤਾ ਸਵਾਗਤ
ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪਿਛਲੇ ਦਿਨੀਂ ਪੰਜਾਬ ਰਾਜ ਵਾਰਮੇਸ਼ੀ ਅਫਸਰਜ਼ ਐਸੋਸੀਏਸ਼ਨ ਦੀ ਹੋਈ ਚੋਣ ਦੌਰਾਨ ਸਰਬਸਮੰਤੀ ਨਾਲ ਸਰਬਰਿੰਦਰ ਸਿੰਘ ਚਾਹਲ ਦਾ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਚੁਣੇ ਜਾਣ ਤੇ ਅੱਜ ਈ.ਐਸ.ਆਈ. ਡਿਸਪੈਂਸਰੀ ਧਾਰੀਵਾਲ ਵਿਖੇ ਮੈਡੀਕਲ ਲੇਬਰਟੀ, ਟੈਕਨੀਸ਼ੀਅਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਕੇਸ਼ ਵਿਲੀਅਮ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਧਾਰੀਵਾਲ ਦੇ ਪ੍ਰਧਾਨ ਅਤੇ ਸੀਨੀਅਰ ਫਾਰਮੇਸੀ ਅਫ਼ਸਰ ਗੁਰਜਿੰਦਰ ਸਿੰਘ ਸੰਧੂ ਅਤੇ ਡੈਂਟਲ ਸਰਜਨ ਐਸੋਸੀਏਸ਼ਨ ਦੇ ਸੂਬਾ ਸਕੱਤਰ ਡਾ. ਜੈਨਾਤਨ ਵੱਲੋਂ ਫੁੱਲਾਂ ਦਾ ਬੁਕਾ ਭੇਟ ਕਰਦੇ ਹੋਏ ਸ਼ੁਭ ਕਾਮਨਾ ਦਿੰਦੇ ਹੋਏ ਵਧਾਈ ਦਿੱਤੀ ਜਦਕਿ ਸਰਬਸਮੰਤੀ ਨਾਲ ਚੁਣੇ ਗਏ ਜਿਲ੍ਹਾ ਪ੍ਰਧਾਨ ਸਰਬਰਿੰਦਰ ਸਿੰਘ ਚਾਹਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿਹਤ ਵਿਭਾਗ ਦੇ ਹਰੇਕ ਕੈਟਾਗਿਰੀ ਦੇ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਮੰਗਾਂ ਹਨ ਜਿਨਾਂ ਦਾ ਇੱਕਠੇ ਹੋ ਕੇ ਇੱਕ-ਦੂਸਰੇ ਦੇ ਸਹਿਯੋਗ ਨਾਲ ਹੱਲ ਕਰਵਾਉਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਤੇ ਫਾਰਮੇਸ਼ੀ ਅਫਸਰ ਰੁਪਿੰਦਰ ਕੌਰ,ਨਰਸਿੰਗ ਸਿਸਟਰ ਰਜਵੰਤ ਕੌਰ,ਸੀਨੀਅਰ ਸਹਾਇਕ,ਖਾਦਮ ਮਸੀਹ, ਤੋਂ ਇਲਾਵਾ ਹੋਰ ਹਾਜਰ ਸਨ ।