ਪੰਜਾਬ ਵਿਚ ਅਗਲੇ ਤਿੰਨ ਦਿਨ ਤੱਕ ਜਾਰੀ ਰਹੇਗੀ ਬਾਰਸ਼

in #wortheum2 years ago

ਉੱਤਰ-ਪੂਰਬ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਫਿਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸੇ ਸਿਲਸਿਲੇ ਵਿੱਚ ਮੇਘਾਲਿਆ ਦੇ ਮੌਸਿਨਰਾਮ ਵਿੱਚ 24 ਘੰਟਿਆਂ ਵਿੱਚ 1003.6 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਚੇਰਾਪੁੰਜੀ ਵਿੱਚ ਸ਼ੁੱਕਰਵਾਰ ਨੂੰ 972 ਮਿਲੀਮੀਟਰ ਮੀਂਹ ਪਿਆ।

   ਆਈਐਮਡੀ ਦੀ ਰਿਪੋਰਟ ਅਨੁਸਾਰ 16 ਜੂਨ 1995 ਨੂੰ ਚੇਰਾਪੁੰਜੀ ਵਿੱਚ 1563 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਆਈਐਮਡੀ ਦੇ ਪਿਛਲੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮੌਸਿਨਰਾਮ ਵਿੱਚ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਨੇ ਜੂਨ ਵਿੱਚ 83 ਸਾਲ ਪਹਿਲਾਂ ਰਿਕਾਰਡ ਕੀਤੇ ਗਏ ਸਭ ਤੋਂ ਵੱਧ ਮੀਂਹ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੂਚਿਤ ਕੀਤਾ ਹੈ ਕਿ ਅਗਲੇ 5 ਦਿਨਾਂ ਦੌਰਾਨ ਬਿਹਾਰ, ਪੰਜਾਬ, ਝਾਰਖੰਡ, ਉੜੀਸਾ ਅਤੇ ਗੰਗਾ ਪੱਛਮੀ ਬੰਗਾਲ ਵਿੱਚ ਗਰਜ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਅਗਲੇ 5 ਦਿਨਾਂ ਦੌਰਾਨ ਝਾਰਖੰਡ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਿਹਾਰ 'ਚ 17 ਤੋਂ 20 ਜੂਨ, ਉੜੀਸਾ 'ਚ 17 ਤੋਂ 20 ਜੂਨ, ਪੂਰਬੀ ਮੱਧ ਪ੍ਰਦੇਸ਼ 'ਚ 17 ਤੋਂ 20 ਜੂਨ ਦੌਰਾਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਦੀ ਰਿਪੋਰਟ ਮੁਤਾਬਕ ਪੱਛਮੀ ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ 17 ਤੋਂ 19 ਜੂਨ ਤੱਕ ਅਤੇ ਛੱਤੀਸਗੜ੍ਹ ਵਿੱਚ 19-21 ਜੂਨ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਦੌਰਾਨ ਕੇਰਲ ਅਤੇ ਮਾਹੇ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ 17 ਤੋਂ 20 ਜੂਨ, ਤੇਲੰਗਾਨਾ, ਰਾਇਲਸੀਮਾ ਵਿੱਚ 17 ਤੋਂ 19 ਜੂਨ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ 17 ਤੋਂ 18 ਜੂਨ, ਦੱਖਣੀ ਕੋਂਕਣ ਅਤੇ ਗੋਆ ਵਿੱਚ 18 ਤੋਂ 21 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।