ਹਿਮਾਚਲ ਦੇ ਬਿਲਾਸਪੁਰ 'ਚ ਦੋ ਵਾਲਵੋ ਬੱਸਾਂ ਦੀ ਭਿਆਨਕ ਟੱਕਰ, ਡਰਾਈਵਰ ਦਾ ਹੱਥ ਕੱਟਿਆ, PGI ਰੈਫਰ
Accident in Himachal: ਚੰਡੀਗੜ੍ਹ ਮਨਾਲੀ 205 ਛਡੋਲ ਨੇੜੇ ਦੋ ਵੋਲਵੋ ਬੱਸਾਂ ਵਿਚਾਲੇ ਹੋਈ ਟੱਕਰ 'ਚ ਇਕ ਵਿਅਕਤੀ ਦਾ ਹੱਥ ਵੱਢਿਆ ਗਿਆ। ਵਿਅਕਤੀ ਨੂੰ ਖੇਤਰੀ ਹਸਪਤਾਲ ਬਿਲਾਸਪੁਰ ਲਿਜਾਇਆ ਗਿਆ। ਜਿੱਥੋਂ ਚੰਡੀਗੜ੍ਹ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਬਿਲਾਸਪੁਰ: ਐਤਵਾਰ ਸਵੇਰੇ ਸਾਢੇ ਪੰਜ ਵਜੇ ਕੌਮੀ ਮਾਰਗ ਚੰਡੀਗੜ੍ਹ ਮਨਾਲੀ 205 ’ਤੇ ਚਡੋਲ ਨੇੜੇ ਦੋ ਵੋਲਵੋ ਬੱਸਾਂ ਦੀ ਟੱਕਰ ਹੋ ਗਈ। ਜਿਸ ਵਿੱਚ ਇੱਕ ਡਰਾਈਵਰ ਦਾ ਹੱਥ ਕੱਟਿਆ ਗਿਆ। ਉਸ ਨੂੰ ਤੁਰੰਤ ਖੇਤਰੀ ਹਸਪਤਾਲ ਲਿਆਂਦਾ ਗਿਆ। ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀ ਡਰਾਈਵਰ ਦੀ ਪਛਾਣ ਸੱਤਿਆ ਪ੍ਰਕਾਸ਼ ਪੁੱਤਰ ਤੇਜ ਸਿੰਘ ਵਾਸੀ ਮਥੁਰਾ ਯੂਪੀ ਵਜੋਂ ਹੋਈ ਹੈ।
So sad