ਸਰਕਾਰੀ ਪ੍ਰਰਾਇਮਰੀ ਸਕੂਲ ਦੈਹਿੜੂ 'ਚ ਬਲਾਕ ਪੱਧਰੀ ਖੇਡਾਂ ਅੱਜ ਤੋਂ
ਸਰਕਾਰੀ ਪ੍ਰਰਾਇਮਰੀ ਸਕੂਲ ਦੈਹਿੜੂ ਵਿਖੇ ਬਲਾਕ ਪੱਧਰੀ ਖੇਡਾਂ 22 ਤੇ 23 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਸੋਹਣ ਸਿੰਘ ਤੇ ਸੈਂਟਰ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਬਲਾਕ ਪੱਧਰੀ ਖੇਡਾਂ 'ਚ ਫੁੱਟਬਾਲ ਲੜਕੇ ਤੇ ਲੜਕੀਆਂ, ਖੋ-ਖੋ ਲੜਕੇ ਤੇ ਲੜਕੀਆਂ, ਕਬੱਡੀ ਨੈਸ਼ਨਲ ਸਟਾਈਲ ਲੜਕੇ ਤੇ ਲੜਕੀਆਂ, ਕਬੱਡੀ ਪੰਜਾਬ ਸਟਾਈਲ ਲੜਕੇ, ਕੁਸ਼ਤੀਆਂ ਲੜਕੇ, ਅਥਲੈਟਿਕਸ, ਯੋਗਾ, ਸ਼ਤਰੰਜ, ਜਿਮਨਾਸਟਿਕ, ਰੱਸੀ ਟੱਪਣਾ, ਰੱਸਾਕਸ਼ੀ, ਆਦਿ ਖੇਡਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ 'ਚ ਬਲਾਕ ਖੰਨਾ-2 ਦੇ 6 ਸੈਂਟਰਾਂ ਪੂਰਬਾ, ਘੁੰਗਰਾਲੀ, ਖੰਨਾ-2, ਬਾਹੋਮਾਜਰਾ, ਭਾਦਲਾ ਤੇ ਗੋਹ ਸੈਂਟਰ ਦੀਆਂ ਟੀਮਾਂ ਵੱਖ ਵੱਖ ਖੇਡਾਂ 'ਚ ਭਾਗ ਲੈ ਕੇ ਜ਼ੋਰ ਅਜ਼ਮਾਇਸ਼ ਕਰਨਗੀਆਂ। ਜੇਤੂ ਖਿਡਾਰੀਆਂ ਨੂੰ ਹੌਂਸਲਾ ਅਫਜ਼ਾਈ ਲਈ ਇਨਾਮ ਤਕਸੀਮ ਕੀਤੇ ਜਾਣਗੇ।