25 ਕਰੋੜ ਰੁਪਏ ਦੀ ਲਾਟਰੀ ਦਾ ਜੈਕਪਾਟ ਜਿੱਤ ਕੇ ਕਹਿੰਦਾ - ਕਾਸ਼ ! ਮੈਨੂੰ ਦੂਜਾ ਜਾਂ ਤੀਜਾ ਇਨਾਮ ਮਿਲਦਾ

in #delhi2 years ago

Capture-56.jpgਆਮ ਤੌਰ ਤੇ ਹਰ ਲਾਟਰੀ ਖਰੀਦਣ ਵਾਲੇ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਨੂੰ ਪਹਿਲਾ ਇਨਾਮ ਨਿਕਲੇ ਅਤੇ ਸਭ ਤੋਂ ਵੱਧ ਪੈਸੇ ਮਿਲਣ। ਪਰ ਇਸ ਦਾ ਉਲਟ ਕੇਰਲ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕੇ ਅਨੂਪ, 30 ਸਾਲਾ ਆਟੋ-ਰਿਕਸ਼ਾ ਡਰਾਈਵਰ ਨੇ ਐਤਵਾਰ ਨੂੰ ਕੇਰਲਾ ਵਿੱਚ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ। ਜਿਸ ਤੋਂ ਬਾਅਦ ਉਸ ਨੇ ਫੇਸਬੁੱਕ 'ਤੇ ਇੱਕ ਨਿਰਾਸ਼ਾਜਨਕ ਸੰਦੇਸ਼ ਪੋਸਟ ਕੀਤਾ ਹੈ ਕਿ ਕਿਵੇਂ ਉਸਦਾ ਖੁਸ਼ਕਿਸਮਤ ਹੋਣਾ ਉਸ ਲਈ ਇੱਕ ਸੁਪਨੇ ਵਿੱਚ ਬਦਲ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਅਨੂਪ ਉਦੋਂ ਤੋਂ ਹੀ ਸੁਰਖੀਆਂ ਵਿੱਚ ਹੈ ਜਦੋਂ ਤੋਂ ਪਤਾ ਲੱਗਾ ਕਿ ਉਸਨੇ ਪਿਛਲੇ ਸ਼ਨੀਵਾਰ ਨੂੰ ਜਿੱਤਣ ਵਾਲੀ ਟਿਕਟ ਖਰੀਦੀ ਸੀ। ਉਸ ਨੇ ਕਿਹਾ ਕਿ ਉਸ ਦੇ ਘਰ ਲਗਾਤਾਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਜਿਸ ਦੇ ਚਲਦਿਆਂ ਉਹ ਘਰ ਨਹੀਂ ਰਹਿ ਪਾ ਰਿਹਾ।