ਨਿੱਜੀ ਸਕੂਲਾਂ ਨੂੰ ਵੀ ਦੇਣੀ ਪਵੇਗੀ ਮਾਤਰ ਭਾਸ਼ਾ ’ਚ ਸਿੱਖਿਆ

in #delhi2 years ago

ਛੋਟੇ ਬੱਚੇ ਆਪਣੀ ਮਾਤ ਭਾਸ਼ਾ ’ਚ ਵੱਧ ਤੇਜ਼ੀ ਨਾ ਸਿੱਖਦੇ ਹਨ ਤੇ ਚੀਜ਼ਾਂ ਨੂੰ ਸਮਝਣ ਦੀ ਸਮਰੱਥਾ ਦੇਖਦੇ ਹੋਏ ਸਿੱਖਿਆ ਮੰਤਰਾਲਾ ਹੁਣ ਇਸ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਤਿਆਰੀ ’ਚ ਹੈ। ਛੇਤੀ ਹੀ ਉਹ ਇਸ ਬਾਰੇ ਸੂਬਿਆਂ ਨਾਲ ਵੀ ਚਰਚਾ ਕਰਨ ਦੀ ਤਿਆਰੀ ’ਚ ਹੈ। ਫਿਲਹਾਲ ਇਹ ਮੁਹਿੰਮ ਸਰਕਾਰੀ ਸਕੂਲਾਂ ਤੱਕ ਹੀ ਸੀਮਤ ਨਹੀਂ ਰਹੇਗੀ ਬਲਕਿ ਇਸ ਦੇ ਘੇਰੇ ’ਚ ਨਿੱਜੀ ਸਕੂਲਾਂ ਨੂੰ ਵੀ ਲਿਆਉਣ ਦੀ ਯੋਜਨਾ ਬਣਾਈ ਗਈ ਹੈ। ਨਾਲ ਹੀ ਸਕੂਲਾਂ ’ਚ ਅਧਿਆਪਕਾਂ ਦੀ ਭਰਤੀ ’ਚ ਅਜਿਹੇ ਅਧਿਆਪਕਾਂ ਨੂੰ ਤਰਜੀਹ ਦੇਣ ਦੀ ਤਿਆਰੀ ਹੈ, ਜਿਹਡ਼ੇ ਮਾਤ ਭਾਸ਼ਾ ’ਚ ਵੀ ਪਡ਼੍ਹਾਉਣ ਦੇ ਸਮਰੱਥ ਹਨ। ਸਕੂਲਾਂ ’ਚ ਬੱਚਿਆਂ ਨੂੰ ਘੱਟੋ-ਘੱਟ ਪੰਜਵੀ ਜਮਾਤ ਤੱਕ ਦੀ ਸਿੱਖਿਆ ਮਾਤਰ ਭਾਸ਼ਾ ’ਚ ਦੇਣ ਦੀ ਸਿਫ਼ਾਰਸ਼ ਉਂਝ ਤਾਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ’ਚ ਵੀ ਕੀਤੀ ਗਈ ਹੈ। ਜਿਸ ’ਤੇ ਸੂਬਿਆਂ ਨੇ ਆਪਣੇ ਪੱਧਰ ’ਤੇ ਕੰਮ ਕਰਨਾ ਸੀ, ਪਰ ਹੁਣ ਤੱਕ ਜਿਹਡ਼ੇ ਰੁਝਾਨ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ’ਚ ਜ਼ਿਆਦਾਤਰ ਸੂਬਿਆਂ ’ਚ ਅਜੇ ਤੱਕ ਇਸ ਬਾਰੇ ਕੋਈ ਹਲਚਲ ਨਹੀਂ ਸ਼ੁਰੂ ਹੋਈ। ਇਸ ਹਾਲਤ ’ਚ ਸਿੱਖਿਆ ਮੰਤਰਾਲਾ ਹੁਣ ਸੂਬਿਆਂ ਨੂੰ ਇਸ ਲਈ ਤਿਆਰ ਕਰਨ ਦੀ ਰਣਨੀਤੀ ’ਚ ਜੁਟਿਆ ਹੈ।