ਮੂਸੇਵਾਲਾ ਕਤਲ ਕਾਂਡ : ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਨੇ ਪਾਈ ਫੇਸਬੁਕ ਪੋਸਟ, ਇਹ ਕਿਹਾ...

in #sidhu2 years ago

DFDFEEFEFEFE37-16538781823x2.jpgSidhu Moose Wala murder case: ਪੁਲਿਸ ਨੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਹਮਲਾਵਰਾਂ ਦੀ ਗੱਡੀ 'ਚੋਂ ਫਰਜ਼ੀ ਨੰਬਰ ਪਲੇਟਾਂ ਬਰਾਮਦ ਹੋਇਆਂ ਹਨ। CCTV 'ਚ ਗੱਡੀਆਂ ਮੂਸੇਵਾਲਾ ਦਾ ਪਿੱਛਾ ਕਰਦੀਆਂ ਦਿਖੀਆਂ ਹਨ। ਵਾਰਦਾਤ ਤੋਂ ਬਾਅਦ ਗੱਡੀਆਂ ਛੱਡ ਕੇ ਹਮਲਾਵਰ ਫਰਾਰ ਹੋਏ। ਵਾਰਦਾਤ ਤੋਂ ਬਾਅਦ ਹਮਲਾਵਰ ਇੱਕ ਆਲਟੋ ਕਾਰ ਲੁੱਟ ਕੇ ਫਰਾਰ ਹੋਏ।ਚੰਡੀਗੜ੍ਹ : ਪੰਜਾਬੀ ਗਾਇਕ ਤੇ ਕਾਂਗਰਸ ਲੀਡਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਨੇ ਫੇਸਬੁਕ ਪੋਸਟ ਪਾਈ ਹੈ। ਗੈਂਗਸਟਰ ਸਚਿਨ ਥਾਪਨ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਚਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਗੈਂਗਸਟਰਾਂ ਨੇ ਕਿਹਾ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਵੀ ਪੋਸਟ ਪਾਈ ਸੀ।