ਰਾਜਪੁਰਾ : ਦੂਸ਼ਿਤ ਪਾਣੀ ਨਾਲ ਦੋ ਬੱਚਿਆਂ ਦੀ ਮੌਤ

in #punjab2 years ago

ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੋ ਕੈਂਪ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਦੋ ਬੱਚਿਆਂ ਦੀ ਹੋਈ ਮੌਤ ਦੋ ਦਰਜਨ ਤੋਂ ਵੱਧ ਰਾਜਪੁਰਾ ਦੇ ਸਿਵਲ ਹੌਸਪੀਟਲ ਜ਼ੇਰੇ ਇਲਾਜ ਹਨ। ਪਿੰਡ ਵਿੱਚ ਖੜ੍ਹਿਆ ਪਾਣੀ ਅਤੇ ਗੰਦਗੀ ਦੇ ਥਾਂ ਥਾਂ ਤੇ ਢੇਰ, ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਹੈ। ਸ਼ਾਮ ਨੂੰ ਕੈਂਪ ਦੇ ਸੜਕ ਕਿਨਾਰੇ ਬਣੀਆਂ ਫੈਕਟਰੀਆਂ ਦੇ ਗੰਦੇ ਪਾਣੀ ਤੋਂ ਵੀ ਲੋਕ ਪ੍ਰੇਸ਼ਾਨ ਹਨ। ਪਿੰਡ ਵਿੱਚ ਲੱਗਿਆ ਆਰਓ ਸਿਸਟਮ ਬਿਲਕੁਲ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਸ਼ੁੱਧ ਪਾਣੀ ਦਿੱਤਾ ਜਾਵੇਗਾ। ਕਈ ਘਰਾਂ ਵਿੱਚ ਅਜੇ ਵੀ ਲੋਕ ਬੀਮਾਰ ਪਏ ਹਨ । ਪ੍ਰਸ਼ਾਸਨ ਵੱਲੋਂ ਘਰ ਘਰ ਜਾ ਕੇ ਹਾਲਾਤ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਪਿੰਡ ਸ਼ੰਭੂ ਕੈਂਪ ਵਿੱਚ ਬਹੁਤੇ ਲੋਕ ਅਨਪੜ੍ਹ ਹਨ ਅਤੇ ਮੰਗਣ ਖਾਣੇ ਦਾ ਕੰਮ ਕਰਦੇ ਹਨ। ਇੱਕ ਸ਼ਨੀ ਦੇਵਤਾ ਦਾ ਪਿੰਡ ਮੰਨਿਆ ਜਾਂਦਾ ਹੈ। ਚਾਰ ਹਜ਼ਾਰ ਦੇ ਕਰੀਬ ਲੋਕ ਇਸ ਪਿੰਡ ਵਿੱਚ ਰਹਿੰਦੇ ਹਨ।DFDFEEFEFEFE163-16554341983x2.jpg