ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ

in #delhi2 years ago

ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਕਰ ਰਹੇ ਹਨ। ਖ਼ਬਰ ਹੈ ਕਿ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਪਹਿਲਗਾਮ ਦੀ ਮੇਨ ਮਾਰਕੀਟ ’ਚ ਗਏ ਤਾਂ ਉਨ੍ਹਾਂ ’ਤੇ ਕੁਝ ਅਣਪਛਾਤੇ ਲੋਕਾਂ ਨੇ ਪੱਥਰਬਾਜ਼ੀ ਕੀਤੀ।ਰਿਪੋਰਟ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਸ਼ਾਂਤੀ ਨਾਲ ਖ਼ਤਮ ਕਰਨ ਤੋਂ ਬਾਅਦ ਫ਼ਿਲਮ ਦੇ ਮੇਕਰਜ਼ ਪਹਿਲਗਾਮ ਦੀ ਮੇਨ ਮਾਰਕੀਟ ’ਚ ਪਹੁੰਚੇ ਸਨ। ਇਥੇ ਕੁਝ ਅਣਪਛਾਤੇ ਲੋਕਾਂ ਨੇ ਇਮਰਾਨ ਹਾਸ਼ਮੀ ਤੇ ਬਾਕੀਆਂ ’ਤੇ ਪੱਥਰਬਾਜ਼ੀ ਕੀਤੀ। ਇਸ ਮਾਮਲੇ ਦੀ ਐੱਫ. ਆਈ. ਆਰ. ਪਹਿਲਗਾਮ ਪੁਲਸ ਥਾਣੇ ’ਚ ਦਰਜ ਕਰ ਲਈ ਗਈ ਹੈ। ਪੱਥਰਬਾਜ਼ੀ ਕਰਨ ਵਾਲੇ ਲੋਕਾਂ ’ਤੇ ਧਾਰਾ 147, 148, 370, 336, 323 ਲਗਾਈ ਗਈ ਹੈ।