ਆਖਰੀ ਪੜਾਅ ਦੀ ਵੋਟਿੰਗ ਖ਼ਤਮ, ਜਾਣੋ ਕੌਣ ਬਣੇਗਾ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ?

in #uk2 years ago

ਬ੍ਰਿਟੇਨ ਨੂੰ ਜਲਦ ਹੀ ਨਵਾਂ ਪ੍ਰਧਾਨ ਮੰਤਰੀ ਮਿਲਣ ਵਾਲਾ ਹੈ। ਦਰਅਸਲ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ (Rishi Sunak) ਅਤੇ ਵਿਦੇਸ਼ ਮੰਤਰੀ ਲਿਜ਼ ਟਰਸ(Liz Truss) ਵਿਚਾਲੇ ਸ਼ੁੱਕਰਵਾਰ ਨੂੰ ਹੋਈ ਦੌੜ ਦੇ ਆਖਰੀ ਪੜਾਅ 'ਤੇ ਵੋਟਿੰਗ ਹੋਈ, ਜਿਸ 'ਚ ਆਪਣੇ ਪਸੰਦੀਦਾ ਉਮੀਦਵਾਰ ਦੇ ਮੈਂਬਰਾਂ ਨੇ ਹੱਕ 'ਚ ਵੋਟਾਂ ਪਾਈਆਂ।

ਕੰਜ਼ਰਵੇਟਿਵ ਪਾਰਟੀ ਦੇ ਮੁਹਿੰਮ ਹੈੱਡਕੁਆਰਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੌੜ ਦੇ ਜੇਤੂ ਦਾ ਐਲਾਨ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 12.30 ਵਜੇ ਕੀਤਾ ਜਾਵੇਗਾ। ਸੁਨਕ (42) ਅਤੇ ਟਰਸ (47) ਨੇ ਵੋਟਾਂ ਹਾਸਲ ਕਰਨ ਅਤੇ ਕੰਜ਼ਰਵੇਟਿਵ ਪਾਰਟੀ ਦੇ ਲਗਭਗ 160,000 ਮੈਂਬਰਾਂ ਨੂੰ ਪ੍ਰਭਾਵਿਤ ਕਰਨ ਲਈ ਕਈ ਵਾਰ ਇੱਕ-ਦੂਜੇ ਨਾਲ ਬਹਿਸ ਕੀਤੀ।