ਕਰਨਲ ਕਸ਼ਮੀਰ ਸਿੰਘ ਨੇ ਬੱਚਿਆਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਨਵੇਂ ਨਵੇਂ ਤਰੀਕਿਆਂ ਤੋਂ ਕਰਵਾਇਆ ਜਾਣੂ

in #fzr2 years ago

IMG-20220817-WA0057.jpg

ਜੀਰਾ 17 ਅਗਸਤ (ਦੀਪਕ ਭਾਰਗੋ)

ਅੱਜ ਦੂਨ ਵੈਲੀ ਕੈਂਬਰਿਜ ਸਕੂਲ ਵਿੱਚ ਕਰਨਲ ਸਰਦਾਰ ਕਸ਼ਮੀਰ ਸਿੰਘ ਜੀ ਨੇ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਇਕ ਸਰਕਾਰੀ ਸਕੂਲ ਤੋ ਪੜ ਕੇ ਪ੍ਰਾਪਤ ਕੀਤੀ ।ਓਹਨਾ ਦਾ ਕਹਿਣਾ ਹੈ ਕਿ ਪੜਾਈ ਕਿਸ ਸਕੂਲ ਤੋ ਕੀਤੀ ਹੈ ਇਹ ਮਹੱਤਵ ਨਹੀਂ ਰੱਖਦਾ ਪੜ੍ਹਾਈ ਸੱਚੇ ਮਨ ਨਾਲ ਕੀਤੀ ਜਾਵੇ ਤਾ ਸਫਲਤਾ ਹਾਸਿਲ ਹੋ ਜਾਂਦੀ ਹੈ ।ਓਹਨਾ ਨੇ ਬੱਚਿਆਂ ਨੂੰ ਫੌਜ਼ ਵਿਚ ਭਰਤੀ ਹੋਣ ਲਈ ਵੱਖ ਵੱਖ ਰਾਹਾਂ ਤੋ ਜਾਣੂ ਕਰਵਾਇਆ ਅਤੇ ਦਸਿਆ ਕੀ ਹੁਣ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਫੌਜ਼ ਵਿਚ ਭਰਤੀ ਹੋ ਸਕਦੀਆਂ ਹਨ । ਉਨਾਂ ਦੇ ਵਿਚਾਰ ਬਹੁਤ ਹੀ ਨੇਕ ਸਨ ।ਇਸ ਦੇ ਨਾਲ ਹੀ ਸਾਡੇ ਮਾਣਯੋਗ ਚੇਅਰਮੈਨ ਸ੍ਰੀ ਸੁਭਾਸ਼ ਉੱਪਲ ਅਤੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਪੂਰਾ ਸੰਯੋਗ ਦਿੱਤਾ ਅਤੇ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ।

Sort:  

Please like my post 🙏🙏