ਰੇਤਾ ਨਾਲ ਭਰੇ ਟਿੱਪਰ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

in #fzr2 years ago

ਜੀਰਾ 29Screenshot_20220607-145604_Gallery.jpg ਜੁਲਾਈ (ਦੀਪਕ ਭਾਰਗੋ)

ਪੰਜਾਬ ਸਰਕਾਰ ਵੱਲੋਂ ਮਾਈਨਿੰਗ ਨੂੰ ਲੈ ਕੇ ਅਜੇ ਤੱਕ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ ਜਿਸ ਕਰਕੇ ਕਈ ਮਜ਼ਦੂਰ ਤੇ ਗੱਡੀਆਂ ਦੇ ਮਾਲਕ ਖਾਲੀ ਬੈਠੇ ਹਨ ਤੇ ਆਪਣੀਆਂ ਟਰੈਕਟਰ ਟਰਾਲੀਆਂ ਤੇ ਟਿੱਪਰਾਂ ਦੀਆਂ ਕਿਸ਼ਤਾਂ ਵੀ ਨਹੀਂ ਦੇ ਪਾ ਰਹੇ ਦੂਜੇ ਪਾਸੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੁਲਸ ਵਲੋਂ ਵੀ ਪੂਰੀ ਸਖਤੀ ਕੀਤੀ ਗਈ ਹੈ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਇੱਕ ਮਾਮਲਾ ਥਾਣਾ ਸਦਰ ਜ਼ੀਰਾ ਵਿਚ ਦੇਖਣ ਨੂੰ ਮਿਲਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਜਦ ਤਿਕੋਨੀ ਨੈਸ਼ਨਲ ਹਾਈਵੇ ਪਾਸ ਪੁੱਜੇ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਟਿੱਪਰ ਰੇਤਾ ਨਾਲ ਭਰਿਆ ਪਿੰਡ ਬੁੱਟਰ ਰੌਸ਼ਨ ਸ਼ਾਹ ਵਿੱਚ ਲੱਗੇ ਸ਼ੈਲਰ ਵਿਚ ਰੇਤਾ ਉਤਾਰਨ ਜਾ ਰਿਹਾ ਹੈ ਜੇ ਹੁਣੇ ਕਾਰਵਾਈ ਕੀਤੀ ਜਾਵੇ ਤਾਂ ਟਿਪਰ ਸਮੇਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਦ ਮੁਖ਼ਬਰ ਦੀ ਇਤਲਾਹ ਤੇ ਕਾਰਵਾਈ ਕੀਤੀ ਤਾਂ ਮਨਜਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਭਾਓਵਾਲ ਥਾਣਾ ਪੱਟੀ ਜ਼ਿਲਾ ਤਰਨਤਾਰਨ ਨੂੰ ਰੇਤਾ ਨਾਲ ਭਰੇ ਟਿੱਪਰ ਸਮੇਤ ਕਾਬੂ ਕਰ ਉਸ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।