ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆਂ "ਨੈਸ਼ਨਲ ਮੈਗੋਂ ਡੇਅ'

in #fzr2 years ago

ਜੀਰਾ 21 ਜੁਲਾਈ (ਦੀਪਕ ਭਾਰਗੋ)

ਸ੍ਰੀ ਹੇਮਕੁੰਟ ਸੀਨੀ.ਸੰਕੈ ਸਕੂਲ ਵਿੱਖੇ ਸਮੇਂ –ਸਮੇਂ ਵਿਦਿਆਰਥੀਆਂ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆ ਜਾਂਦੀਆਂ ਹਨ । ਇਸ ਦੇ ਅਧਾਰ ਤੇ ਹੀ ਅੱਜ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵੱਲੋਂ 'ਨੈਸ਼ਨਲ ਮੈਗੋਂ ਡੇਅ' ਮਨਾਇਆਂ ਗਿਆ। ਜੋ ਕਿ ਹਰ ਸਾਲ 22 ਜੁਲਾਈ ਨੂੰ ਮਨਾਇਆ ਜਾਂਦਾ ਹੈ । ਵਿਦਿਆਰਥੀ ਅਤੇ ਅਧਿਆਪਕ ਪੀਲ਼ੇ ਰੰਗ ਦੇ ਕੱਪੜੇ ਪਹਿਣ ਕੇ ਆਏ ਜਿਸ ਵਿੱਚ ਸਾਰੇ ਬਹੁਤ ਹੀ ਸੁੰਦਰ ਦਿਖਾਈ ਦੇ ਰਹੇ ਹਨ । ਅਧਿਆਕਾਂ ਦੁਆਰਾਂ ਵਿਦਿਆਰਥੀਆਂ ਨੂੰ ਮੈਗੋਂ ਨਾਲ ਸਬੰਧਿਤ ਕਈ ਪ੍ਰਕਾਰ ਦੀਆਂ ਗਤੀਵਿਧੀਆ ਕਰਾਈਆਂ ਗਈਆਂ ਅਤੇ ਦੱਸਿਆ ਕਿ ਅੰਬ ਸਾਡਾ ਰਾਸ਼ਟਰੀ ਫ਼ਲ ਹੈ । ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਇਸ ਫ਼ਲ ਬਾਰੇ ਅਤੇ ਇਸ ਦੇ ਨਾਲ ਪੀਲੇ ਰੰਗ ਬਾਰੇ ਵੀ ਜਾਣਕਾਰੀ ਦਿੱਤੀ ਗਈ । ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਚਾਰਟ, ਫਲੈਸ਼ ਕਾਰਡ, ਫ਼ਲਾਂ ਅਤੇ ਹੋਰ ਵਸਤੂਆਂ ਦੁਆਰਾ ਇਸ ਗਤੀਵਿਧੀ ਬਾਰੇ ਦੱਸਿਆ। ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਐਸ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੰਬ ਦੁਨੀਆਂ ਦਾ ਸਭ ਤੋਂ ਹਰਮਨ ਪਿਆਰਾ ਫਲ ਹੈ ਇਸ ਵਿੱਚ ਅਨੇਕ ਹੀ ਗੁਣਕਾਰੀ ਅਤੇ ਉਪਯੋਗੀ ਤੱਤ ਪਾਏ ਜਾਂਦੇ ਹਨ । ਉਹਨਾਂ ਇਹ ਵੀ ਦੱਸਿਆ ਕਿ ਅੰਬ ਦੀ ਟੋਕਰੀ ਨੂੰ ਦੋਸਤੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ ।IMG-20220721-WA0023.jpg