ਸ਼੍ਰੀ ਇੰਦਰਪਾਲ ਨੇ ਐਸ.ਡੀ.ਐਮ. ਜ਼ੀਰਾ ਵਜੋਂ ਅਹੁਦਾ ਸੰਭਾਲਿਆ

in #fzr2 years ago

ਜ਼ੀਰਾ,15 ਜੁਲਾਈ

ਸ਼੍ਰੀ ਇੰਦਰਪਾਲ ਨੇ ਜ਼ੀਰਾ ਵਿਖੇ ਐਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ ।
ਚਾਰਜ ਸੰਭਾਲਦਿਆਂ ਐਸ.ਡੀ.ਐਮ. ਜ਼ੀਰਾ ਨੇ ਕਿਹਾ ਕਿ ਹਲਕੇ ਅੰਦਰ ਵੱਧ ਤੋਂ ਵੱਧ ਵਿਕਾਸ ਕਰਵਾਉਣਾ ਉਨ੍ਹਾਂ ਦਾ ਮੁੱਖ ਕਾਰਜ ਰਹੇਗਾ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਚੱਲ ਰਹੇ ਲੋਕ ਭਲਾਈ ਪ੍ਰਾਜੈਕਟਾਂ ਨੂੰ ਹੋਰ ਬਿਹਤਰੀ ਨਾਲ ਸਫਲਤਾਪੂਰਵਕ ਜਮੀਨੀ ਪੱਧਰ `ਤੇ ਲਾਗੂ ਕਰਵਾਉਣਾ ਅਤੇ ਹੋਰ ਨਵੀਆਂ ਲੋਕ ਭਲਾਈ ਸਕੀਮਾਂ ਦਾ ਆਮ ਲੋਕਾਂ ਨੂੰ ਲਾਭ ਪਹੁੰਚਾਉਣਾ ਤੇ ਸਬ- ਡਵੀਜ਼ਨ ਜ਼ੀਰਾ ਨੂੰ ਵਿਕਾਸ ਦੀਆਂ ਲੀਹਾਂ ਵੱਲ ਲਿਜਾਉਣਾ ਉਨ੍ਹਾਂ ਦਾ ਟੀਚਾ ਰਹੇਗਾ।IMG-20220715-WA0022.jpg