ਪੰਜਾਬ 'ਚ ਮਿਲੀ 600 ਸਾਲ ਪੁਰਾਣੀ ਪਾਣੀ ਨਾਲ ਚੱਲਣ ਵਾਲੀ ਚੱਕੀ, ਬਿਜਲੀ ਦੀ ਨਹੀਂ ਕੋਈ ਲੋੜ

in #punjab2 years ago

ਜਾਬ ਵਿਸ਼ੇਸ਼ਤਾਵਾਂ ਨਾਲ ਭਰਪੂਰ ਰਾਜ ਹੈ। ਇੱਥੇ ਤੁਹਾਨੂੰ ਵੱਖ-ਵੱਖ ਧਰਮਾਂ ਤੋਂ ਇਲਾਵਾ ਇੱਕ ਤੋਂ ਵੱਧ ਇੱਕ ਵਿਲੱਖਣ ਚੀਜ਼ਾਂ ਦੀ ਖਾਸੀਅਤ ਆਪਣੇ ਵੱਲ ਆਕਰਸ਼ਿਤ ਕਰੇਗੀ। ਅੱਜ ਅਸੀ ਤੁਹਾਨੂੰ ਪੰਜਾਬ ਵਿੱਚ ਮੌਜੂਦ ਅਜਿਹੀ ਹੀ ਇੱਕ ਖਾਸ ਅਤੇ ਵਿਲੱਖਣ ਚੀਜ਼ ਬਾਰੇ ਦੱਸਣ ਜਾ ਰਹੇ ਹਾਂ। ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਵਿੱਚ 600 ਸਾਲ ਪੁਰਾਣੀ ਆਟੇ ਦੀ ਚੱਕੀ ਮੌਜੂਦ ਹੈ। ਜੋ ਕਿ ਅੰਗਰੇਜ਼ਾਂ ਸਮੇਂ ਤੋਂ ਚੱਲ ਰਹੀ ਹੈ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋਵੋਗੇ ਕਿ ਬਾਜ਼ਾਰੀ ਆਟੇ ਦੀ ਬਜਾਏ ਚੱਕੀ ਦਾ ਆਟਾ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਜਿਸ ਨਾਲ ਤੁਹਾਡਾ ਸਰੀਰ ਹਰ ਤਰ੍ਹਾਂ ਦੀ ਬਾਹਰੀ ਬਿਮਾਰੀ ਤੋਂ ਦੂਰ ਰਹਿੰਦਾ ਹੈ। ਪਰ ਕਈ ਲੋਕ ਅਜਿਹੇ ਹਨ ਜੋ ਬਾਜ਼ਾਰ ਦੇ ਆਟੇ ਦੀ ਵਰਤੋਂ ਨੂੰ ਸਹੀ ਸਮਝਦੇ ਹਨ। ਪਰ ਜੇਕਰ ਤੁਸੀ 600 ਸਾਲ ਪੁਰਾਣੀ ਆਟੇ ਦੀ ਖਾਸੀਅਤ ਬਾਰੇ ਸੁਣੋਗੇ ਤਾਂ ਤੁਸੀ ਵੀ ਇਸਦੇ ਗੁਣ ਗਾਓਗੇ।Takht-Sri-Damdama-Sahib-Talwandi-Sabo-29-16623589733x2.jpg