ਦੋਂ ਹੋਵੇਗੀ ਮੌਤ?, ਹੁਣ ਮੌਤ ਦਾ ਸਹੀ ਸਮਾਂ ਪਤਾ ਲੱਗ ਸਕੇਗਾ

in #news2 years ago

ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਕੱਲ੍ਹ ਤੱਕ ਅਸੀਂ ਅਣਜਾਣ ਸੀ, ਅੱਜ ਉਹ ਜਾਣੀਆਂ ਅਤੇ ਸਮਝੀਆਂ ਜਾ ਸਕਦੀਆਂ ਹਨ। ਫਿਰ ਵੀ ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਅਜੇ ਵੀ ਰੱਬ ਦੀ ਰਜ਼ਾ ਮੰਨੀਆਂ ਜਾਂਦੀਆਂ ਹਨ।ਉਦਾਹਰਣ ਵਜੋਂ ਬੱਚੇ ਦਾ ਜਨਮ ਅਤੇ ਮਨੁੱਖ ਦੀ ਮੌਤ ਵਰਗੀਆਂ ਚੀਜ਼ਾਂ ਕੁਦਰਤ ਦੇ ਹੱਥਾਂ ਵਿੱਚ ਮੰਨੀਆਂ ਜਾਂਦੀਆਂ ਹਨ। ਬੱਚੇ ਦੇ ਜਨਮ ਦੇ ਸਬੰਧ ਵਿੱਚ ਵਿਗਿਆਨ ਨੇ ਬਹੁਤ ਕੁਝ ਆਪਣੇ ਕਾਬੂ ਵਿੱਚ ਲਿਆ ਹੈ, ਪਰ ਮੌਤ ਉਤੇ ਕਿਸੇ ਦਾ ਵੱਸ ਨਹੀਂ ਹੈ।ਹਾਲਾਂਕਿ ਹੁਣ ਇਕ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਵਿਅਕਤੀ ਦੀ ਮੌਤ ਦਾ ਸਹੀ ਸਮਾਂ ਦੱਸ ਸਕਦਾ ਹੈ। ਬ੍ਰਿਟਿਸ਼ ਡਾਕਟਰ ਸੀਮਸ ਕੋਇਲ ਪਿਛਲੇ ਕਈ ਸਾਲਾਂ ਤੋਂ ਕੈਂਸਰ ਦੇ ਮਰੀਜ਼ਾਂ ਉਤੇ ਖੋਜ ਕਰ ਰਹੇ ਸਨ ਤੇ ਹੁਣ ਉਹ ਇਕ ਅਜਿਹੀ ਖੋਜ ਤੱਕ ਪਹੁੰਚ ਗਏ ਹਨ, ਜਿਸ ਨਾਲ ਮਨੁੱਖੀ ਮੌਤ ਦਾ ਸਹੀ ਸਮਾਂ ਪਤਾ ਲੱਗ ਸਕੇਗਾ। ਡਾਕਟਰ ਦਾ ਦਾਅਵਾ ਹੈ ਕਿ ਉਸ ਨੇ ਅਜਿਹਾ ਮਾਡਲ ਤਿਆਰ ਕੀਤਾ ਹੈ ਜਿਸ ਰਾਹੀਂ ਉਹ ਕੈਂਸਰ ਨਾਲ ਪੀੜਤ ਮਰੀਜ਼ਾਂ ਦੀ ਮੌਤ ਦਾ ਸਹੀ ਸਮਾਂ ਦੱਸ ਸਕਦਾ ਹੈ।