94 ਘੰਟੇ ਮਲਬੇ ਹੇਠ ਦੱਬਿਆ ਰਿਹਾ ਨਾਬਾਲਗ

in #news2 years ago

ਤੁਰਕੀ-ਸੀਰੀਆ ਵਿਚ 6 ਫਰਵਰੀ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ। ਦੋਵਾਂ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ 24,000 ਨੂੰ ਪਾਰ ਕਰ ਗਈ ਹੈ, ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ।ਬਚਾਅ ਕਰਮਚਾਰੀ 100 ਘੰਟਿਆਂ ਤੋਂ ਵੱਧ ਸਮੇਂ ਬਾਅਦ ਵੀ ਮਲਬੇ ਤੋਂ ਲੋਕਾਂ ਨੂੰ ਜ਼ਿੰਦਾ ਕੱਢ ਰਹੇ ਹਨ। ਬਚਾਅ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਅਜਿਹੇ ਹੀ ਇੱਕ ਬਚਾਅ ਕਾਰਜ ਤੋਂ ਬਾਅਦ ਪਤਾ ਲੱਗਾ ਕਿ ਪੀੜਤਾ ਵਿੱਚੋਂ ਇੱਕ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਆਪਣਾ ਪਿਸ਼ਾਬ ਪੀਤਾ।ਏਬੀਸੀ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਬਚਾਅ ਕਰਮਚਾਰੀਆਂ ਨੇ 17 ਸਾਲਾ ਅਦਨਾਨ ਮੁਹੰਮਦ ਕੋਰਕੁਤ ਨੂੰ ਗਾਜ਼ੀਆਂਟੇਪ ਵਿੱਚ ਇੱਕ ਇਮਾਰਤ ਵਿਚੋਂ ਜ਼ਿੰਦਾ ਬਾਹਰ ਕੱਢਿਆ, ਜੋ ਕਿ ਭੂਚਾਲ ਦਾ ਕੇਂਦਰ ਸੀ।