ਸੀਐਮ ਮਾਨ ਦੀ ਗੱਡੀ ਪੱਠੇ ਵੱਢਣ ਵਾਲੀ ਦਾਤੀ ਦਿਖਾ ਕੇ ਰੋਕ ਲਈ

in #punjab2 years ago

ਸੰਗਰੂਰ ਜ਼ਿਮਨੀ ਚੋਣ ਲਈ ਹਰ ਪਾਰਟੀ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀ ਤੇ ਸਾਰੇ ਵਿਧਾਇਕ ਉਮੀਦਵਾਰ ਗੁਰਮੇਲ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਅੱਜ ਠੀਕਰੀਵਾਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਗੱਲ ਸੁਣਾਈ, ਜਿਸ ਨੂੰ ਸੁਣਨ ਤੋਂ ਬਾਅਦ ਲੋਕ ਹੱਸੇ ਵੀ ਤੇ ਖੁਸ਼ ਵੀ ਹੋਏ।

ਸੀਐਮ ਮਾਨ ਨੇ ਦੱਸਿਆ ਕਿ ਕੱਲ੍ਹ ਮੈਂ ਭਦੌੜ ਵਿਖੇ ਚੋਣ ਪ੍ਰਚਾਰ ਕਰਕੇ ਵਾਪਸ ਜਾ ਰਿਹਾ ਸੀ। ਕੁਝ ਬੀਬੀਆਂ ਖੇਤਾਂ ਨੂੰ ਪੱਠੇ ਲੈਣ ਜਾ ਰਹੀਆਂ ਸੀ। ਗੱਡੀਆਂ ਦਾ ਕਾਫਲਾ ਆਉਂਦਾ ਦੇਖ ਉਹ ਰੁਕ ਗਈਆਂ। ਉਹਨਾਂ ਵਿਚੋਂ ਇਕ ਬੀਬੀ ਨੇ ਮੇਰੀ ਗੱਡੀ ਅੱਗੇ ਦਾਤੀ ਕਰਕੇ ਮੇਰੀ ਗੱਡੀ ਨੂੰ ਰੋਕ ਲਿਆ। ਉਹਨਾਂ ਕਿਹਾ ਕਿ ਮੈਂ ਪੁੱਛਿਆ ਮਾਤਾ ਜੀ ਕਦੇ ਦਾਤੀ ਅੱਗੇ ਕਰਕੇ ਕੋਈ ਸੀਐਮ ਰੋਕਿਆ? ਮਾਤਾ ਕਹਿਣ ਲੱਗੀ ਨਹੀਂ ਪੁੱਤ ਸਾਡੇ ਕੋਲੋਂ ਤਾਂ ਸਰਪੰਚ ਨਹੀਂ ਰੁਕਦਾ। ਇਹ ਗੱਲ ਸੁਣਨ ਤੋਂ ਬਾਅਦ ਸਾਰੇ ਹੱਸਣ ਲੱਗੇ ਪਏ।